ਗੜ੍ਹਸ਼ੰਕਰ (ਫੂਲਾ ਰਾਮ ਬੀਰਮਪੁਰ)

ਡੀ.ਟੀ. ਐਫ.ਪੰਜਾਬ, ਹੁਸ਼ਿਆਰਪੁਰ  ਦੀ ਜ਼ਿਲ੍ਹਾ ਇਕਾਈ ਦੀ ਇੱਕ ਅਹਿਮ ਈ-ਕਾਨਫਰੰਸ ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ ਜੀ ਦੀ ਅਗਵਾਈ ਹੇਠ ਕੀਤੀ ਗਈ।ਇਸ ਕਾਨਫਰੰਸ ਵਿੱਚ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਸੱਦੇ ਤੇ ਲੋੜਵੰਦ ਲੋਕਾਂ ਦੀ ਮੱਦਦ ਕਰ ਰਹੇ ਅਧਿਆਪਕਾਂ  ਦੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ।ਜੱਥੇਬੰਦੀ ਵੱਲੋਂ ਅਜਿਹੇ ਸਮਾਜਿਕ ਜਿਮੇਵਾਰੀ ਨਿਭਾ ਰਹੇ ਸਮਰਪਿਤ ਅਧਿਆਪਕਾਂ ਦੇ ਸਮੁੱਚੇ ਕਾਰਜ ਦੀ ਸ਼ਲਾਘਾ ਕੀਤੀ ਗਈ ਅਤੇ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਗਈ ਕਿ ਕਰੋਨਾ ਬੀਮਾਰੀ ਨਾਲ ਬੇਖੌਫ਼ ਹੋ ਕੇ ਲੜ ਰਹੇ ਡਾਕਟਰੀ ਅਮਲੇ ਡਾਕਟਰਾਂ ,ਨਰਸਾਂ, ਫਾਰਮਾਸਿਸਟਾ,ਮਲਟੀਪਰਪਰਜ਼ ਵਰਕਰਾ, ਆਸ਼ਾ ਵਰਕਰਾ/ ਫੇਸ਼ਿਟੇਟਰਾ,ਅਤੇ ਸਪੈਸ਼ਲ ਡਿਊਟੀ ਨਿਭਾ ਰਹੇ  ਅਧਿਆਪਕਾਂ ਦਾ ਵੀ ਕੇਂਦਰ ਸਰਕਾਰ ਦੀ ਤਰਜ ਤੇ ਅਜੋਕੇ ਨਾਜੁਕ ਸਮੇਂ ਵਿੱਚ ਘੱਟੋ ਘੱਟ ਪੰਜਾਹ ਲੱਖ ਰੁਪਏ ਦਾ ਬੀਮਾ ਕੀਤਾ ਜਾਵੇ ਤਾਂ ਜੋ ਹਰ ਵਰਕਰ ਵਲੰਟੀਅਰਾ  ਹੋਰ ਤਨਦੇਹੀ ਨਾਲ ਪ੍ਸ਼ਾਸਨ ਦਾ ਇਸ ਬੀਮਾਰੀ ਚ ਲੜਨ ਲਈ ਸਹਿਯੋਗ ਕਰਨ।

ਇਸ ਈ-ਕਾਨਫਰੰਸ ਵਿਚ ਮੁਕੇਸ਼ ਗੁਜਰਾਤੀ, ਹੰਸ ਰਾਜ ਗੜਸ਼ੰਕਰ,ਸੱਤਪਾਲ ਕਲੇਰ, ਅਸ਼ਨੀ ਕੁਮਾਰ ,ਰਜਿੰਦਰ ਕੁਮਾਰ, ਹਰਿੰਦਰ ਸਿੰਘ ,ਕਰਨੈਲ ਸਿੰਘ ਮਾਹਿਲਪੁਰ, ਵਿਪਨ ਮੁਕੇਰੀਆਂ, ਗੌਰਵ ਕੁਮਾਰ, ਅਮਰਦੀਪ ਸਿੰਘ , ਜਤਿੰਦਰ ਸਿੰਘ ,ਹਰਮੇਸ਼ ਭਾਟੀਆ, ਮਨਦੀਪ ਕੁਮਾਰ ,ਮਨਜੀਤ ਬੰਗਾ, ਜਰਨੈਲ ਸਿੰਘ, ਜਸਵਿੰਦਰ ਸਿੰਘ  ਅਤੇ ਹੋਰ ਅਧਿਆਪਕ ਆਗੂ ਹਾਜ਼ਰ ਸਨ ।