ਗੜਸ਼ੰਕਰ ਜੁਲਾਈ 18 (ਫੂਲਾ ਰਾਮ ਬੀਰਮਪੁਰ)

ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੱਦੇ ਤੇ ਅੱਜ ਇਥੇ ਬੰਗਾ ਚੌਕ ਵਿਚ ਸਥਿਤ ਗਾਂਧੀ ਪਾਰਕ ਵਿੱਚ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਤਨਖਾਹ ਸਕੇਲਾਂ ਦੇ ਬਾਰੇ ਜਾਰੀ ਕੀਤੇ ਗਏ ਨਵੇਂ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ । ਕਾਪੀਆਂ ਸਾੜ੍ਨ ਵੇਲੇ ਸੰਬੋਧਨ ਕਰਦੇ ਹੋਏ ਡੀ ਅੈੱਮ ਅੈੱਫ ਦੇ ਸੂਬਾ ਆਗੂ ਮਾਸਟਰ ਮੁਕੇਸ਼ ਗੁਜਰਾਤੀ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ, ਮਜ਼ਦੂਰਾਂ,ਕਿਸਾਨਾਂ ਅਤੇ ਮੁਲਾਜ਼ਮਾਂ ਦੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਪਰ ਸਰਕਾਰ ਬਣਾਉਣ ਤੋਂ ਬਾਅਦ ਸਰਕਾਰ ਨੇ ਕੀਤੇ ਹੋਏ ਵਾਅਦੇ ਵਿਸਾਰ ਦਿੱਤੇ ਹਨ ਉਲਟਾ ਪਹਿਲਾਂ ਹੀ ਮਿਲਦੀਆਂ ਹੋਈਆ ਸਹੂਲਤਾਂ ਤੇ ਕੱਟ ਲਾਣੇ ਸ਼ੁਰੂ ਕਰ ਦਿੱਤੇ ਹਨ । ਜਿਸਦੇ ਤਹਿਤ ਨਵੇ ਜਾਰੀ ਕੀਤੇ ਪੱਤਰ ਵਿੱਚ ਨਵੀਆਂ ਨਿਯੁਕਤੀਆ ਨੁੂੰ ਪੰਜਾਬ ਪੈਟਰਨ ਦੀ ਵਜਾਏ ਕੇਦਰੀ ਪੈਟਰਨ ਤੇ ਤਨਖਾਹ ਸਕੇਲ ਦਿੱਤੇ ਜਾਣਗੇ ਜਿਸਦੇ ਗੁੱਝੇ ਸੰਕੇਤ ਹਨ ਕਿ ਪੰਜਾਬ ਸਰਕਾਰ ਤਨਖਾਹ ਕਮਿਸ਼ਨ ਤਹਿਤ ਕੇਦਰੀ ਤਨਖਾਹ ਸਕੇਲ ਦੇਣ ਦੀ ਮੰਨਸ਼ਾ ਸਾਫ ਦਿਖ ਰਹੀ ਹੈ ਜਿਸ ਨਾਲ ਪੰਜਾਬ ਦੇ ਸਮੂਹ ਮੁਲਾਜ਼ਮਾ ਨੁੂੰ ਬਹੁਤ ਵੱਡਾ ਘਾਟਾ ਪਵੇਗਾ ਉਹਨਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਇਹ ਪੱਤਰ ਵਾਪਸ ਲਿਆ ਜਾਵੇ ਨਹੀ ਤਾਂ ਪੰਜਾਬ ਦੇ ਸਮੂਹ ਮੁਲਾਜ਼ਮ ਸਰਕਾਰ ਖਿਲਾਫ਼ ਤਿੱਖਾ ਸ਼ੰਘਰਸ਼ ਕਰਨ ਲਈ ਮਜਬੂਰ ਹੋਣਗੇ ਇਸ ਸਮੇ ਹੰਸ ਰਾਜ ਗੜਸ਼ੰਕਰ,ਹਰਮੇਸ਼ ਭਾਟੀਆ, ਸੱਤਪਾਲ ਕਲੇਰ ਅਤੇ ਰੁਮਿਦਰ ਕੁਮਾਰ ਆਦਿ ਹਾਜਰ ਸਨ।