(ਕਰਤਾਰਪੁਰ ਤੋਂ ਰਾਕੇਸ਼ ਭਾਰਤੀ ਦੀ ਰਿਪੋਰਟ)

ਪਿਛਲੇ ਦਿਨੀ ਪੰਜਾਬ ਪੁਲਿਸ ਪ੍ਰਸ਼ਾਸਣ ਵਲੋਂ ਕੀਤੀਆਂ ਬਦਲੀਆਂ ਦੇ ਚਲਦੇ ਕਰਤਾਰਪੁਰ ਦੇ ਡੀ ਐਸ ਪੀ ਸੁਰਿੰਦਰ ਪਾਲ ਧੋੱਗੜੀ ਦਾ ਤਬਾਦਲਾ ਅਮ੍ਰਿਤਸਰ ਅਤੇ ਪਰਮਿੰਦਰ ਸਿੰਘ ਡੀ ਐਸ ਪੀ ਡੀ ਗੁਰਦਸਪੂਰ ਨੂੰ ਕਰਤਾਰਪੁਰ ਵਿਖੇ ਤਾਇਨਾਤ ਕਰ ਦਿਤਾ ਗਿਆ,ਸੋ ਅੱਜ ਨਵੇਂ ਡੀ ਐਸ ਪੀ ਪਰਮਿੰਦਰ ਸਿੰਘ ਨੇ ਚਾਰਜ ਸੰਭਾਲ ਲਿਆ ਹੈ।ਉਨ੍ਹਾਂ ਇਲਾਕੇ ਵਿੱਚ ਕਨੂੰਨ ਵਿਵਸਥਾ ਕਾਇਮ ਰੱਖਣ ਅਤੇ ਕਰੋਣਾ ਮਹਾਮਾਰੀ ਤੋਂ ਬਚਣ ਲਈ ਪੰਜਾਬ ਸਰਕਾਰ ਵਲੋਂ ਦਿਤੀਆਂ ਹਿਦਾਇਤਾਂ ਅਤੇ ਹੁਕਮਾਂ ਦੀ ਪਾਲਣਾ ਕਰਵਾਉਣ ਦੀ ਗੱਲ ਆਖੀ।