ਸ਼ਾਹਕੋਟ/ਮਲਸੀਆ,

(ਸਾਹਬੀ ਦਾਸੀਕੇ)

ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਸਕੂਲ ਦੇ ਟਰੱਸਟੀ ਸ੍ਰੀ ਰਾਮ ਮੂਰਤੀ ਦੀ ਅਗਵਾਈ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਵੰਦਨਾ ਧਵਨ, ਜਨਰਲ ਮੈਨੇਜਰ ਸ੍ਰੀ ਇਜੈ ਦੱਤ ਤੇ ਐਡਮਿਨ ਅਫਸਰ ਸ੍ਰ. ਤੇਜਪਾਲ ਸਿੰਘ ਦੀ ਦੇਖ-ਰੇਖ ਹੇਠ ਅੰਤਰ ਹਾਊਸ ਸਪੈਲ-ਬੀ ਮੁਕਾਬਲਾ ਕਰਵਾਇਆ ਗਿਆ। ਇਸ ਅੰਤਰ ਹਾਊਸ ਸਪੈਲ-ਬੀ ਮੁਕਾਬਲੇ ਵਿੱਚ ਦੂਜੀ ਜਮਾਤ ਤੋਂ ਲੈ ਕੇ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸੈਂਚੂਰਸ ਹਾਊਸ ਤੋਂ ਹਰਨੂਰ ਸਿੰਘ, ਕਮਲਪ੍ਰੀਤ ਸਿੰਘ, ਆਰੂਸ਼ ਸੋਬਤੀ, ਹੀਰਾਂਸ਼ੀ ਅਤੇ ਅਗਮਬੀਰ ਸਿੰਘ, ਫੀਨਿਕਸ ਹਾਊਸ ਤੋਂ ਅਵਨੀ ਜੈਨ, ਅਸ਼ਿਤਾ ਜੈਨ, ਹਰਤੇਗ ਸਿੰਘ, ਮਨਰਾਜ ਸਿੰਘ ਅਤੇ ਨਮਿਤ, ਐਂਡਰੋਮੇਡਾ ਹਾਊਸ ਤੋਂ ਨਵਜੋਤ ਸਿੰਘ, ਆਰੂਸ਼ ਅਰੋੜਾ, ਸੂਰਿਆਂਸ਼, ਏਕਮਜੋਤ ਕੌਰ ਅਤੇ ਕੰਨਵ ਸ਼ਰਮਾ ਅਤੇ ਓਰੀਅਨ ਹਾਊਸ ਤੋਂ ਗੁਨਗੀਤ, ਮਨਰੋਜ ਕੌਰ, ਨਮਿਆ ਗੋਇਲ, ਗੁਨਤਾਸ ਅਤੇ ਦ੍ਰਿਸ਼ਟੀ ਨੇ ਭਰਪੂਰ ਨੇ ਉਤਸ਼ਾਹ ਨਾਲ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੁਕਾਬਲੇ ਦੇ ਚਾਰ ਰਾਊਂਡ ਰਹੇ। ਹਰ ਰਾਊਂਡ ਵਿੱਚ ਵਿਦਿਆਰਥੀਆਂ ਤੋਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਸ਼ਬਦਾਂ ਦੀ ਬਣਾਵਟ, ਅਰਥ ਅਤੇ ਉਚਾਰਨ ਨਾਲ ਸੰਬੰਧਤ ਪ੍ਰਸ਼ਨ ਪੁੱਛੇ ਗਏ। ਇਸ ਮੁਕਾਬਲੇ ਵਿੱਚ ਓਰੀਅਨ ਹਾਊਸ ਦੀ ਟੀਮ ਨੇ ਸਭ ਤੋਂ ਜਿਆਦਾ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਅਤੇ ਫੀਨਿਕਸ ਹਾਊਸ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਵੰਦਨਾ ਧਵਨ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਉਨਾਂ ਨੂੰ ਸਰਟੀਫਿਕੇਟ ਤੇ ਇਨਾਮ ਭੇਟ ਕਰਕੇ ਸਨਮਾਨਿਤ ਕੀਤਾ।