ਫਗਵਾੜਾ (ਡਾ ਰਮਨ ) ਸੀ.ਬੀ.ਐਸ.ਈ. ਦੀ ਬਾਰਵੀਂ ਕਲਾਸ ਦੀ ਪ੍ਰੀਖਿਆ ਦੇ ਬੀਤੇ ਦਿਨ ਐਲਾਨੇ ਨਤੀਜਿਆਂ ਵਿਚ ਡਿਵਾਈਨ ਪਬਲਿਕ ਸਕੂਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸ੍ਰੀਮਤੀ ਆਰਤੀ ਸੋਬਤੀ ਨੇ ਦੱਸਿਆ ਕਿ ਆਰਟਸ ਗਰੁਪ ‘ਚ ਮਨਦੀਪ ਸਿੰਘ ਨੇ 92.6% ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਕਾਮਰਸ ਦੀ ਪ੍ਰੀਆ ਨੇ 88% ਅੰਕਾਂ ਨਾਲ ਸਕੂਲ ਵਿਚ ਦੂਸਰਾ ਅਤੇ ਕਾਮਰਸ ਦੀ ਵਿਦਿਆਰਥਣ ਗੁਰਸਿਮਰਨ ਕੌਰ ਤੇ ਆਰਟਸ ਦੇ ਵਿਦਿਆਰਥੀ ਰਿਸ਼ਭ ਬਾਂਗਰ ਨੇ 87% ਅੰਕ ਹਾਸਲ ਕਰਕੇ ਸਕੂਲ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਆਰਟਸ ਗਰੁਪ ਦੇ ਸਰਬਜੀਤ ਸਿੰਘ ਨੇ 80% ਅੰਕ ਪ੍ਰਾਪਤ ਕੀਤੇ ਜਦਕਿ ਸਾਇੰਸ ਦੀ ਵਿਦਿਆਰਥਣ ਪਵਲੀਨ ਕੌਰ, ਅਭਿਸ਼ੇਕ ਕੁਮਾਰ ਤੇ ਜਸਪ੍ਰੀਤ ਘਈ ਨੇ ਵੀ ਵਧੀਆ ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ ਹੈ। ਵਿਦਿਆਰਥੀਆਂ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਯੋਗ ਸਟਾਫ ਦੇ ਸਿਰ ਸਜਾਇਆ ਜਦਕਿ ਸਕੂਲ ਪ੍ਰਿੰਸੀਪਲ ਰੇਨੂੰ ਠਾਕੁਰ ਤੋਂ ਇਲਾਵਾ ਸਕੂਲ ਦੇ ਚੇਅਰਮੈਨ ਸ੍ਰੀ ਪੰਕਜ ਕਪੂਰ ਨੇ ਸਮੂਹ ਵਿਦਿਆਰਥੀਆਂ ਨੂੰ ਚੰਗੇ ਨੰਬਰ ਲੈ ਕੇ ਪਾਸ ਹੋਣ ਦੀ ਵਧਾਈ ਦੇਣ ਦੇ ਨਾਲ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।