(ਸਾਹਬੀ ਦਾਸੀਕੇ ਸ਼ਾਹਕੋਟੀ, ਜਸਵੀਰ ਸਿੰਘ ਸ਼ੀਰਾ, ਅਮਨਪ੍ਰੀਤ ਸੋਨੂੰ)
ਸ਼ਾਹਕੋਟ/ਮਲਸੀਆਂ:- ਪੰਜਾਬ ਸਰਕਾਰ ਵੱਲੋਂ ਇੰਕਰੀਮੈਂਟ ਦਰ ਘਟਾਉਣ ਕਾਰਨ ਦਰਜਾ ਚਾਰ ਮੁਲਾਜ਼ਮਾਂ ਨਾਲ ਵੱਡਾ ਆਰਥਿਕ ਵਿਤਕਰਾ ਹੋਇਆ ਸੀ ।ਜਿਸ ਤੇ ਕੈਬਨਿਟ ਸਬ ਕਮੇਟੀ ਵੱਲੋਂ ਵਿਚਾਰਨ ਉਪਰੰਤ ਦਰਜਾ ਚਾਰ ਮੁਲਾਜ਼ਮਾਂ ਨੂੰ 14-12-2012 ਨੂੰ ਇੱਕ ਸਪੈਸ਼ਲ ਇੰਕਰੀਮੈਂਟ ਦਿੱਤੀ ਗਈ ਸੀ। ਪਰੰਤੂ ਪੰਜਾਬ ਸਰਕਾਰ ਵੱਲੋਂ ਦਰਜਾ ਚਾਰ ਮੁਲਾਜ਼ਮਾਂ ਨੂੰ 15-12-2012 ਨੂੰ ਗ੍ਰੇਡ ਰਿਵਾਈਜ਼ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਅਤੇ ਸਪੈਸ਼ਲ ਇੰਕਰੀਮੈਂਟ ਦਾ ਜਾਰੀ ਪੱਤਰ 15-12-1012 ਨੂੰ ਵਾਪਸ ਲੈ ਲਿਆ। ਜਿਸ ਤੇ ਦਰਜਾ ਚਾਰ ਮੁਲਾਜ਼ਮਾਂ ਦੇ ਸੰਘਰਸ਼ ਕਾਰਨ ਕੈਬਨਿਟ ਸਬ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮੁੱਖ ਰੱਖਦਿਆਂ ਵਿੱਤ ਵਿਭਾਗ ਵੱਲੋਂ ਤੇ 23-12-2012 ਨੂੰ ਦਰਜਾ ਚਾਰ ਮੁਲਾਜ਼ਮਾਂ ਨੂੰ ਸਪੈਸ਼ਲ ਇੰਕਰੀਮੈਂਟ ਦਾ ਨੋਟੀਫਕੇਸ਼ਨ ਜਾਰੀ ਕਰ ਦਿੱਤਾ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਦੇ ਕੋ ਕਨਵੀਨਰ ਮਲਾਗਰ ਸਿੰਘ ਖਮਾਣੋਂ ਨੇ ਦੱਸਿਆ ਕਿ 24-5-2011 ਨੂੰ ਪੰਜਾਬ ਸਰਕਾਰ ਦੀ ਪਾਲਿਸੀ ਮੁਤਾਬਕ ਰੈਗਲੂਰ ਹੋਏ ਫੀਲਡ ਦੇ ਦਰਜਾ ਚਾਰ ਮੁਲਾਜ਼ਮਾਂ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਵਿਭਾਗ ਦੇ ਐੱਚ ਆਰ ਮੈਨੇਜਰ ਇਸ ਗੱਲ ਤੇ ਬਜ਼ਿੱਦ ਰਹੇ। ਕਿ ਰਿਵਾਈਜ਼ ਸਕੇਲਾਂ ਕਾਰਨ ਸਪੈਸ਼ਲ ਇੰਕਰੀਮੈਂਟ ਦੇਣੀ ਨਹੀਂ ਬਣਦੀ। ਜਦੋਂ ਕਿ ਵਿੱਤ ਵਿਭਾਗ ਵੱਲੋਂ ਸਕੇਲ ਰਿਵਾਈਜ਼ ਕਰਨ ਤੋਂ ਪੰਦਰਾਂ ਦਿਨ ਬਾਅਦ ਸਪੈਸ਼ਲ ਇੰਕਰੀਮੈਂਟ ਦਾ ਪੱਤਰ ਜਾਰੀ ਕੀਤਾ ਗਿਆ। ਜੇਕਰ ਸਪੈਸ਼ਲ ਇੰਕਰੀਮੈਂਟ ਰਵਾਇਜ ਸਕੇਲਾਂ ਵਿੱਚ ਮਰਜ ਹੋ ਜਾਂਦੀ ਤਾਂ ਵਿੱਤ ਵਿਭਾਗ ਦੁਆਰਾ ਪੱਤਰ ਜਾਰੀ ਕਿਉਂ ਕਰਦਾ। ਲੰਮੀ ਜੱਦੋ ਜਹਿਦ ਤੋਂ ਬਾਅਦ ਐੱਚਆਰ ਮੈਨੇਜਰ ਨੇ ਆਪਣਾ ਪੁਰਾਣਾ ਪੱਤਰ ਵਾਪਸ ਲੈ ਕੇ ਸਮੁੱਚੇ ਸਰਕਲਾਂ ਨੂੰ 14-8-2013ਨੂੰ ਪੱਤਰ ਜਾਰੀ ਕਰਕੇ ਸਪੈਸ਼ਲ ਇੰਕਰੀਮੈਂਟ ਦੇਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ।ਇਨ੍ਹਾਂ ਕਿਹਾ ਕਿ ਵਿਭਾਗ ਦੀਆਂ ਪੈਂਤੀ ਡਿਵੀਜ਼ਨਾਂ ਵੱਲੋਂ ਸਪੈਸ਼ਲ ਇੰਕਰੀਮੈਂਟ ਲਾਗੂ ਕੀਤੀ ਗਈ ਹੈ ।ਜਦੋਂ ਕਿ ਸਰਕਲ ਪਟਿਆਲਾ ਅਧੀਨ ਤਿੰਨ ਡਿਵੀਜ਼ਨਾਂ ਵੱਲੋਂ ਰਿਵਾਈਜ਼ ਸਕੇਲਾਂ ਤੇ ਸਪੈਸ਼ਲ ਇੰਕਰੀਮੈਂਟ ਦਿੱਤੀ ਗਈ ਹੈ। ਜਿਸ ਦੇ ਬਕਾਏ ਵੀ ਕਰਮਚਾਰੀਆਂ ਨੂੰ ਜਾਰੀ ਕਰ ਦਿੱਤੇ ਗਏ ਹਨ। ਪ੍ਰੰਤੂ ਸਰਕਲ ਪਟਿਆਲਾ ਅਧੀਨ ਡਿਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਭ੍ਰਿਸ਼ਟਾਚਾਰ ਕਾਰਨ ਲਾਗੂ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਡਿਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਦੇ ਦਰਜਾ ਚਾਰ ਮੁਲਾਜ਼ਮ 1216 ਰੁਪਏ ਮਾਸਿਕ ਘੱਟ ਤਨਖ਼ਾਹ ਲੈ ਰਹੇ ਹਨ। ਜਦੋਂ ਕਿ ਦਫ਼ਤਰ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਵੱਲੋਂ ਸਪੱਸ਼ਟੀਕਰਨ ਦਿੰਦਿਆਂ 7-5-2020 ਨੂੰ ਪੱਤਰ ਜਾਰੀ ਕਰਕੇ ਰਿਵਾਈਜ਼ ਸਕੇਲਾਂ ਤੇ ਸਪੈਸ਼ਲ ਇੰਕਰੀਮੈਂਟ ਦੇਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਇਨ੍ਹਾਂ ਕਿਹਾ ਕਿ ਇਸ ਸਬੰਧੀ ਪੂਰੇ ਤੱਥਾਂ ਸਮੇਤ ਕਾਰਜਕਾਰੀ ਇੰਜੀਨੀਅਰ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਮੰਗ ਪੱਤਰ ਦਿੱਤੇ ਗਏ। ਪ੍ਰੰਤੂ ਸਬੰਧਤ ਸਬੰਧਤ ਅਕਾਊਂਟੈਂਟ ਭ੍ਰਿਸ਼ਟਾਚਾਰ ਕਾਰਨ ਆਪਣੀ ਜ਼ਿੱਦ ਤੇ ਅੜੇ ਹੋਏ ਹਨ। ਜਦੋਂ ਕਿ ਸਬੰਧਤ ਅਕਾਓਟੈਂਟ ਫ਼ੀਲਡ ਦੇ ਮੁਲਾਜ਼ਮਾਂ ਨੂੰ ਕਹਿੰਦੇ ਹਨ ਕਿ ਤੁਸੀਂ ਚੁੱਪ ਕਰਕੇ ਬੈਠੇ ਰਹੋ ਮੇਂ ਅਪਣੀ ਮਰਜੀ ਨਾਲ ਤਨ਼ਖਾਹ ਬਰਾਬਰ ਕਰ ਦਿਆਗਾ। ਜਿਸਦਾ ਕਾਰਨ ਭਿਰਸਟਾਚਾਰ ਹੈ। ਇਨ੍ਹਾਂ ਵਿਭਾਗ ਦੇ ਉਚ ਅਧਿਕਾਰੀਆਂ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਰਜਾ ਚਾਰ ਮੁਲਾਜ਼ਮਾ ਨੂੰ ਜਬਰੀ ਘੱਟ ਦੇ ਰਹੇ ਮੰਡਲ ਫਤਿਹਗੜ੍ਹ ਸਹਿਬ ਵਿਰੁੱਧ ਕਾਰਵਾਈ ਕੀਤੀ ਜਾਵੇ ਨਹੀ ਫੀਲਡ ਮੁਲਾਜ਼ਮ ਸੰਘਰਸ ਲਈ ਮਜਬੂਰ ਹੋਣਗੇ।