(ਸਾਹਬੀ ਦਾਸੀਕੇ)
ਸ਼ਾਹਕੋਟ, ਮਲਸੀਆਂ, ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਵੱਲੋਂ ਐੱਸੋਸੀਏਸ਼ਨ ਦੇ ਪ੍ਰਧਾਨ ਡਾ. ਨਵਜੋਤ ਸਿੰਘ ਦਾਹੀਆ ਦੀ ਅਗਵਾਈ ’ਚ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬਿੱਲੀ ਚੁਹਾਰਮੀ ਵਿਖੇ ਸੰਤ ਵਰਿਆਮ ਸਿੰਘ ਦਾਹੀਆ ਮੈਮੋਰੀਅਲ ਮਲਟੀ ਸੁਪਰ ਸਪੈਸ਼ਲਟੀ ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਹਸਪਤਾਲ ਲਈ ਜਲੰਧਰ ਦੇ 12 ਸੁਪਰ ਮਲਟੀ ਸਪੈਸ਼ਲ ਹਸਪਤਾਲ ਸਾਂਝੇ ਤੌਰ ’ਤੇ 10 ਵੈਟੀਲੇਟਰਾਂ ਨਾਲ 20 ਬੈੱਡ ਹਸਪਤਾਲ ਤਿਆਰ ਕਰਵਾ ਰਹੇ ਹਨ। 72 ਘੰਟਿਆਂ ’ਚ ਤਿਆਰ ਕੀਤੇ ਜਾ ਰਹੇ ਇਸ ਹਸਪਤਾਲ ਦਾ ਵਰਿੰਦਰ ਕੁਮਾਰ ਸ਼ਰਮਾਂ ਡਿਪਟੀ ਕਮਿਸ਼ਨ ਜਲੰਧਰ ਅਤੇ ਨਵਜੋਤ ਸਿੰਘ ਮਾਹਲ ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਵੱਲੋਂ ਅੱਜ ਬਾਅਦ ਦੁਪਹਿਰ ਦੌਰਾ ਕੀਤਾ ਗਿਆ। ਹਸਪਤਾਲ ਨੂੰ ਤਿਆਰ ਕਰਨ ਲਈ ਪਿੱਛਲੇ 24 ਘੰਟਿਆ ਤੋਂ ਕੰਮ ਚੱਲ ਰਿਹਾ ਅਤੇ ਅਗਲੇ 48 ਘੰਟਿਆ ’ਚ ਹਸਪਤਾਲ ਤਿਆਰ ਹੋ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਲਾਨਿੰਗ ਕਰਕੇ 350 ਬੈੱਡ ਦੀ ਸਹੂਲਤ ਦਾ ਪ੍ਰਬੰਧ ਸਰਕਾਰੀ ਹਸਪਤਾਲ ਜਲੰਧਰ ਵਿਖੇ ਕੀਤਾ ਗਿਆ ਹੈ ਅਤੇ ਪਿੰਮਸ ਵਿਚ 500 ਬੈੱਡ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰਸ਼ਾਸਨ ਦੀ ਬੇਨਤੀ ’ਤੇ ਆਈ.ਐੱਮ.ਏ. ਵੱਲੋਂ 12 ਸੁਪਰ ਸਪੈਸ਼ਲ ਹਸਪਤਾਲਾਂ ਵੱਲੋਂ ਸਾਂਝੇ ਤੌਰ ’ਤੇ ਬਿੱਲੀ ਚੁਹਾਰਮੀ ਵਿਖੇ ਹਸਪਤਾਲ ਦਿੱਤਾ ਗਿਆ ਹੈ। ਇੰਨਾਂ ਸਾਰੇ ਹਸਪਤਾਲਾਂ ਨੇ 10 ਵੈਟੀਲੇਟਰਾਂ ਨਾਲ 20 ਬੈੱਡ ਵਾਲਾ ਹਸਪਤਾਲ ਤਿਆਰ ਕੀਤਾ ਹੈ, ਜਿੱਥੇ ਕਿ ਪੂਰੀ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸੰਕਟ ਸਮੇਂ ਤਿਆਰ ਕੀਤੇ ਇਹ ਸਾਰੇ ਹਸਪਤਾਲ ਖਾਲੀ ਹੀ ਰਹਿਣ। ਇਸ ਲਈ ਲੋਕਾਂ ਦਾ ਘਰਾਂ ’ਚ ਰਹਿਣਾ ਬਹੁਤ ਜ਼ਰੂਰੀ ਹੈ। ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਕਰਫ਼ਿੳੂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਪ੍ਰਸ਼ਾਸਨ ਵੱਲੋਂ ਲੋੜਵੰਦ ਘਰਾਂ ਤੱਕ ਰਾਸ਼ਨ ਅਤੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਹਨ। ਇਹ ਇੱਕ ਵਧੀਆ ਗੱਲ ਹੈ ਕਿ ਜ਼ਿਲੇ ਦੇ ਕਰੀਬ 900 ਪਿੰਡਾਂ ’ਚ ਠੀਕਰੀ ਪਹਿਰੇ ਲੱਗੇ ਹੋਏ ਹਨ, ਪਰ ਇਹ ਠੀਕਰੀ ਪਹਿਰੇ ਦੇਣ ਸਮੇਂ ਕਰਫ਼ਿੳੂ ਦੀ ਉਲੰਘਣਾ ਕਰਨ ਵਾਲਿਆਂ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਨਾਂ ਕਿਹਾ ਕਿ ਰਾਸ਼ਨ ਨਾ ਮਿਲਣ ਦੀਆਂ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤੀ ਕੀਤੀ ਜਾ ਰਹੀ ਹੈ। ਇਸ ਮੌਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ. ਨਵਜੋਤ ਸਿੰਘ ਦਾਹੀਆ ਨੇ ਕਿਹਾ ਕਿ ਐਸੋਸੀਏਸ਼ਨ ਹਰ ਸਮੇਂ ਸਰਕਾਰ ਤੇ ਪ੍ਰਸ਼ਾਸਨ ਦੇ ਨਾਲ ਹੈ, ਜੋ ਕਿ ਪਿੰਡਾਂ ਵਿਚ ਕੈਂਪ ਲਗਾ ਕੇ ਅਤੇ ਹੋਰਾਂ ਸਾਧਨਾ ਰਾਹੀਂ ਲੋੜਵੰਦਾਂ ਦੀ ਸਹਾਇਤਾ ਕਰ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿਆਰਾ ਸਿੰਘ ਥਿੰਦ ਡੀ.ਐੱਸ.ਪੀ. ਸ਼ਾਹਕੋਟ, ਡਾ. ਜੀ.ਐੱਸ. ਗਿੱਲ, ਡਾ. ਬੀ.ਐੱਸ.ਜੌਹਲ, ਡਾ. ਜੈਸਮੀਨ ਕੌਰ, ਡਾ. ਅਲੌਕ ਸਹਿਗਲ, ਡਾ. ਐੱਸ.ਪੀ. ਐੱਸ. ਸੂਜ, ਡਾ. ਰਕੇਸ਼ ਵਿੱਗ, ਡਾ. ਰਜੀਵ ਸੂਦ, ਡਾ. ਯੋਗੇਸ਼ ਸੂਦ, ਡਾ. ਵਿਜੈ ਮਹਾਜਨ, ਡਾ. ਸੰਦੀਪ ਗੋਇਲ, ਡਾ. ਐੱਸ.ਪੀ. ਗਰੋਵਰ, ਡਾ. ਸਵੱਪਨ ਸੂਦ,ਡਾ ਬਲਕਾਰ ਸਿੰਘ ਹੈਪੀ, ਡਾ,ਰਮਨ ਚਾਵਲਾ, ਡਾ. ਪੀ.ਐੱਸ.ਬਖਸ਼ੀ ਆਦਿ ਹਸਪਤਾਲ ਦਾ ਸਟਾਫ਼ ਹਾਜ਼ਰ ਸੀ।