ਫਗਵਾੜਾ, 19 ਫਰਵਰੀ (ਡਾ ਰਮਨ , ਅਜੇ ਕੋਛੜ)

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਅੱਜ ‘ਫਾੳੂਂਡਰੀ ਐਂਡ ਜਨਰਲ ਇੰਜੀਨੀਅਰਰਿੰਗ ਕਲੱਸਟਰ’ ਫਗਵਾੜਾ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨਾਂ ਜਿਥੇ ਇੰਡਸਟ੍ਰੀਅਲ ਏਰੀਆ ਵਿਖੇ ਸਨਅਤਕਾਰਾਂ ਨਾਲ ਮੀਟਿੰਗ ਕੀਤੀ ਉਥੇ ਜੀ. ਟੀ. ਰੋਡ ’ਤੇ ਪਿੰਡ ਮੌਲੀ ਨੇੜੇ 100 ਮਰਲੇ ਵਿਚ ਤਿਆਰ ਕੀਤੇ ਜਾ ਰਹੇ ਇਸ ਕਲੱਸਟਰ ਦੀ ਬਿਲਡਿੰਗ ਦੇ ਕੰਮ ਦਾ ਮੌਕਾ ਵੀ ਵੇਖਿਆ। ਉਨਾਂ ਕਿਹਾ ਕਿ ਇਸ ਕਲੱਸਟਰ ਦੇ ਬਣਨ ਨਾਲ ਸੱਨਅਤਾਂ ਨੂੰ ਹੋਰ ਹੁਲਾਰਾ ਮਿਲੇਗਾ। ਇਸ ਮੌਕੇ ਜੀ. ਐਮ ਇੰਡਸਟਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਲੱਸਟਰ ਦੀ ਬਿਲਡਿੰਗ ਦਾ ਨਿਰਮਾਣ ਕਾਰਜ 2 ਮਹੀਨਿਆਂ ਵਿਚ ਮੁਕੰਮਲ ਹੋ ਜਾਵੇਗਾ ਅਤੇ ਇਸ ਦੀ ਮਸ਼ੀਨਰੀ ਲਈ ਟੈਂਡਰਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ 15 ਕਰੋੜ ਰੁਪਏ ਦੀ ਲਾਗਤ ਵਾਲਾ ਕਲੱਸਟਰ ਕੇਂਦਰ ਸਰਕਾਰ ਅਤੇ ਸੱਨਅਤਕਾਰਾਂ ਵੱਲੋਂ 90:10 ਦੇ ਅਨੁਪਾਤ ਦੀ ਭਾਗੀਦਾਰੀ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸੱਨਅਤਕਾਰਾਂ ਦੀਆਂ ਇੰਡਸਟ੍ਰੀਅਲ ਏਰੀਏ ਸਬੰਧੀ ਸਮੱਸਿਆਵਾਂ ਵੀ ਸੁਣੀਆਂ ਗਈਆਂ ਅਤੇ ਉਨਾਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਸੱਨਅਤੀ ਇਲਾਕੇ ਦੀਆਂ ਸੀਵਰੇਜ, ਸੜਕਾਂ ਅਤੇ ਹੋਰਨਾਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸ ਮੌਕੇ ਜੀ. ਐਮ ਇੰਡਸਟਰੀ ਬਲਵਿੰਦਰ ਸਿੰਘ, ਇੰਡਸਟਰੀ ਅਫ਼ਸਰ ਆਈ. ਕੇ ਸ਼ਰਮਾ, ਅਸ਼ੋਕ ਸੇਠੀ, ਅਸ਼ੋਕ ਗੁਪਤਾ, ਮੁਖਵਿੰਦਰ ਸਿੰਘ, ਓਮ ਉੱਪਲ, ਅਨਿਲ ਸਿੰਗਲਾ, ਚੰਦਰ ਸ਼ੇਖਰ, ਅਜੀਤ ਸਿੰਘ, ਪਿੰਕੀ ਗੌਤਮ, ਅਮੋਗ ਸੋਬਤੀ, ਸਵਤੰਤਰ ਅਤੇ ਹੋਰ ਹਾਜ਼ਰ ਸਨ।