ਫਗਵਾੜਾ (ਡਾ ਰਮਨ)ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਅਪੀਲ ਕੀਤੀ ਹੈ ਕਿ ਜ਼ਿਲੇ ਨਾਲ ਸਬੰਧਤ ਜਿਹੜੇ ਵਿਅਕਤੀ ਸ੍ਰੀ ਅਨੰਦਪੁਰ ਸਾਹਿਬ ਹੋਲਾ ਮੁਹੱਲਾ ਮੇਲੇ ਵਿਚ ਜਾ ਕੇ ਆਏ ਹਨ ਜਾਂ ਇਸ ਦੌਰਾਨ ਡੇਰਾ ਨਿਰਮਲ ਬੁੰਗਾ ਕੁਟੀਆ ਪਠਲਾਵਾ ਵਿਚ ਲੰਗਰ ਸੇਵਾ ਜਾਂ ਨਗਰ ਕੀਰਤਨ ਦਾ ਹਿੱਸਾ ਰਹੇ ਹਨ, ਉਹ ਆਪਣੇ ਘਰਾਂ ਵਿਚ ਹੀ ਰਹਿਣ (ਹੋਮ ਕੁਆਰਨਟਾਈਨ ਹੋ ਜਾਣ) ਅਤੇ ਤੁਰੰਤ ਸਰਕਾਰੀ ਹਸਪਤਾਲ, ਐਸ. ਡੀ. ਐਮ ਜਾਂ ਕੰਟਰੋਲ ਰੂਮ ਨੰਬਰਾਂ ਉੱਤੇ ਫੋਨ ਕਰਨ।