ਫਗਵਾੜਾ 12 ਮਾਰਚ ( ਡਾ ਰਮਨ/ਅਜੇ ਕੋਛੜ ) ਡਾ. ਰਾਜਨ ਆਈ ਕੇਅਰ ਅੱਖਾਂ ਦਾ ਹਸਪਤਾਲ ਹਰਗੋਬਿੰਦ ਨਗਰ ਫਗਵਾੜਾ ਵਿਖੇ ਵਰਲਡ ਗਲੂਕੋਮਾ ਦਿਵਸ ਮਨਾਇਆ ਗਿਆ। ਇਸ ਮੌਕੇ ਹਸਪਤਾਲ ਦੇ ਐਮ.ਡੀ. ਅਤੇ ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਨੇ ਹਾਜਰੀਨ ਨੂੰ ਗਲੂਕੋਮਾ ਯਾਨੀ ਕਾਲੇ ਮੋਤੀਏ ਸਬੰਧੀ ਜਾਣਕਾਰੀ ਦਿੱਤੀ। ਉਨ•ਾਂ ਦੱਸਿਆ ਕਿ ਕਾਲਾ ਮੋਤੀਆ ਅੱਖਾਂ ਦਾ ਇਕ ਗੰਭੀਰ ਰੋਗ ਹੈ ਜਿਸ ਨੂੰ ਨਜ਼ਰ ਦਾ ਸਾਈਲੇਂਟ ਕਿਲਰ ਵੀ ਕਿਹਾ ਜਾਂਦਾ ਹੈ ਕਿਉਂਕਿ ਕਾਲੇ ਮੋਤੀਏ ਦੇ ਮਰੀਜ਼ ਦੀ ਨਜ਼ਰ ਹਮੇਸ਼ਾ ਲਈ ਘੱਟ ਹੁੰਦੀ ਜਾਂਦੀ ਹੈ ਪਰ ਇਸ ਬਾਰੇ ਮਰੀਜ ਨੂੰ ਅਹਿਸਾਸ ਵੀ ਨਹੀਂ ਹੁੰਦਾ। ਉਹ ਮਰੀਜ਼ ਜਿਨ•ਾਂ ਨੂੰ ਸ਼ੁਗਰ ਰੋਗ ਜਾਂ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਜਾਂ ਅੱਖ ਵਿਚ ਕੋਈ ਸੱਟ ਲੱਗੀ ਹੈ, ਪਰਿਵਾਰ ਵਿਚ ਕਿਸੇ ਨੂੰ ਕਾਲਾ ਮੋਤੀਆ ਹੈ, ਜੇਕਰ ਕੋਈ ਮਰੀਜ਼ S“5RO94 ਲੈ ਰਿਹਾ ਹੈ ਤਾਂ ਇਸ ਰੋਗ ਦੇ ਹੋਣ ਦੀ ਸੰਭਾਵਨਾ ਜਿਆਦਾ ਰਹਿੰਦੀ ਹੈ।
ਲੱਛਣ- ਨਜ਼ਰ ਦਾ ਘਟਨਾ, ਐਨਕ ਦਾ ਨੰਬਰ ਵਾਰ-ਵਾਰ ਬਦਲਨਾ, ਸਿਰ ਦਰਦ, ਅੱਖਾਂ ‘ਚ ਭਾਰੀਪਨ, ਬਲਬ ਦੁਆਲੇ ਘੇਰੇ ਦਾ ਦਿਖਣਾ, ਅੱਖ ਦਾ ਦਰਦ ਆਦਿ ਕਾਲਾ ਮੋਤੀਆ ਦੇ ਲੱਛਣ ਹੋ ਸਕਦੇ ਹਨ। ਹਾਲਾਂਕਿ ਸ਼ੁਰੂਆਤ ਵਿਚ ਇਸ ਦਾ ਕੋਈ ਵੀ ਲੱਛਣ ਮਹਿਸੂਸ ਨਹੀਂ ਹੁੰਦਾ।
ਰੋਕਥਾਮ- ਕਾਲੇ ਮੋਤੀਏ ਬਾਰੇ ਜਾਣਕਾਰੀ ਹੀ ਬਚਾਅ ਹੈ। ਇਸ ਬਿਮਾਰੀ ਦਾ ਸਮੇਂ ਸਿਰ ਪਤਾ ਲਗ ਜਾਵੇ ਤਾਂ ਦਵਾਈਆਂ ਨਾਲ ਹੀ ਅੰਨ•ੇਪਨ ਤੋਂ ਬਚਿਆ ਜਾ ਸਕਦਾ ਹੈ।
ਸਾਵਧਾਨੀ- 40 ਸਾਲ ਤੋਂ ਵੱਧ ਉਮਰ ਦੇ ਲੋਕ, ਸ਼ੁਗਰ, ਬਲੱਡ ਪ੍ਰੈਸ਼ਰ ਨਾਲ ਪੀੜ•ਤ ਅਤੇ S“5RO94 ਲੈਣ ਵਾਲੇ ਅੱਖਾਂ ਦੀ ਨਿਯਮਿਤ ਜਾਂਚ ਜਰੂਰ ਕਰਾਉਣ।
ਤਸਵੀਰ – ਫਗਵਾੜਾ ਦੇ ਡਾ. ਰਾਜਨ ਆਈ ਕੇਅਰ ਵਿਖੇ ਗਲੂਕੋਮਾ (ਕਾਲਾ ਮੋਤੀਆ) ਬਾਰੇ ਜਾਗਰੁਕ ਕਰਦੇ ਡਾ. ਐਸ. ਰਾਜਨ ਅਤੇ ਸਟਾਫ।