Home Punjabi-News ਡਾ. ਬੀ.ਆਰ. ਅੰਬੇਡਕਰ ਬਲੱਡ ਆਰਗਨਾਈਜੇਸ਼ਨ ਨੇ ਅੰਬੇਡਕਰ ਜਯੰਤੀ ਮੌਕੇ ਬਾਬਾ ਸਾਹਿਬ ਨੂੰ...

ਡਾ. ਬੀ.ਆਰ. ਅੰਬੇਡਕਰ ਬਲੱਡ ਆਰਗਨਾਈਜੇਸ਼ਨ ਨੇ ਅੰਬੇਡਕਰ ਜਯੰਤੀ ਮੌਕੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ੁਰੂ ਕੀਤੀ ਲੰਗਰ ਦੀ ਵੰਡ ਫਗਵਾੜਾ ਪੁਲਿਸ ਦੀ ਕਾਰਗੁਜਾਰੀ ਸ਼ਲਾਘਾਯੋਗ – ਪਰਮਿੰਦਰ ਬੋਧ

ਫਗਵਾੜਾ (ਡਾ ਰਮਨ ) ਡਾ. ਬੀ.ਆਰ. ਅੰਬੇਡਕਰ ਬਲੱਡ ਆਰਗਨਾਈਜੇਸ਼ਨ (ਰਜ਼ਿ) ਪੰਜਾਬ ਵਲੋਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ 129ਵੇਂ ਜਨਮ ਦਿਵਸ ਮੋਕੇ ਕੋਰੋਨਾ ਵਾਇਰਸ ਦੇ ਚਲਦਿਆਂ ਲਾਕ ਡਾਉਨ ਕਰਫਿਊ ਕਾਰਨ ਰੋਜੀ-ਰੋਟੀ ਤੋਂ ਵਾਂਝੇ ਹੋਏ ਸਲਮ ਬਸਤੀਆਂ ਦੀ ਵਸਨੀਕਾਂ ਨੂੰ ਲਗਾਤਾਰ 17ਵੇਂ ਦਿਨ ਲੰਗਰ ਦੀ ਸੇਵਾ ਵਰਤਾਈ। ਲੰਗਰ ਦੀ ਵੰਡ ਤੋਂ ਪਹਿਲਾਂ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੀ ਤਸਵੀਰ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਥਾਣਾ ਸਿਟੀ ਮੁਖੀ ਇੰਸਪੈਕਟਰ ਉਂਕਾਰ ਸਿੰਘ ਬਰਾੜ, ਥਾਣਾ ਸਦਰ ਮੁਖੀ ਅਮਰਜੀਤ ਮੱਲੀ ਅਤੇ ਥਾਣਾ ਸਤਨਾਮਪੁਰਾ ਦੇ ਐਸ.ਐਚ.ਓ. ਮੈਡਮ ਊਸ਼ਾ ਰਾਣੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਆਰਗਨਾਈਏਸ਼ਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਆਰਗਨਾਈਜੇਸ਼ਨ ਦੇ ਪ੍ਰਧਾਨ ਪਰਮਿੰਦਰ ਬੋਧ ਨੇ ਕਿਹਾ ਕਿ ਲਾਕਡਾਉਨ ਕਰਫਿਊ ਦੌਰਾਨ ਫਗਵਾੜਾ ਪੁਲਿਸ ਵਲੋਂ ਐਸ.ਪੀ. ਸ੍ਰ. ਮਨਵਿੰਦਰ ਸਿੰਘ ਅਤੇ ਡੀ.ਐਸ.ਪੀ. ਸ੍ਰੀ ਸੁਰਿੰਦਰ ਚਾਂਦ ਦੀ ਸੁਚੱਜੀ ਅਗਵਾਈ ਹੇਠ ਜਿੱਥੇ ਸੁਰੱਖਿਆ ਪ੍ਰਬੰਧ ਪੁਖਤਾ ਕੀਤੇ ਗਏ ਹਨ ਉੱਥੇ ਹੀ ਲੋਕ ਸੇਵਾ ਵਿਚ ਵੀ ਵਢਮੁੱਲਾ ਯੋਗਦਾਨ ਪਾਉਂਦੇ ਹੋਏ ਲੋੜਵੰਦਾਂ ਨੂੰ ਉਹਨਾਂ ਦੇ ਘਰਾਂ ‘ਚ ਲੰਗਰ ਅਤੇ ਹੋਰ ਲੋੜੀਂਦੀਆਂ ਵਸਤੂਆਂ ਪਹੁੰਚਾਈਆਂ ਜਾ ਰਹੀਆਂ ਹਨ ਜੋ ਕਿ ਸ਼ਲਾਘਾਯੋਗ ਹੈ। ਇਸ ਦੌਰਾਨ ਆਰਗਨਾਈਜੇਸ਼ਨ ਵਲੋਂ ਐਸ.ਪੀ. ਮਨਵਿੰਦਰ ਸਿੰਘ ਸਮੇਤ ਪੁਲਿਸ ਅਧਿਕਾਰੀਆਂ ਨੂੰ ਉੱਤਮ ਸੇਵਾਵਾਂ ਲਈ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਅਕਾਸ਼ ਭਾਰਤੀ, ਬਲਵਿੰਦਰ ਬੋਧ, ਇੰਜੀਨੀਅਰ ਪ੍ਰਦੀਪ ਮੱਲ, ਕਮਲਜੀਤ ਭੁੱਲਾਰਾਈ, ਅਮਨ ਦਦਰਾ, ਗੋਲਡੀ ਮਹਿਮੀ, ਆਜਾਦ ਅਲੀ, ਯਤਿਨ ਕੁਮਾਰ, ਲਾਡੀ ਘੁੰਮਣ, ਅਮਨਦੀਪ ਬਹੂਆ, ਸਾਬਕਾ ਕੌਂਸਲਰ ਤੇਜਪਾਲ ਬਸਰਾ, ਜਗਜੀਵਨ ਲਾਲ ਕੈਲੇ ਐਸ.ਡੀ.ਓ. ਬਿਜਲੀ ਬੋਰਡ, ਕਰਮਪਾਲ, ਜੱਸੀ ਭੁੱਲਾਰਾਈ, ਚਰਨਜੀਤ ਭੁੱਲਾਰਾਈ ਤੇ ਸਾਜਨ ਆਦਿ ਹਾਜਰ ਸਨ।