* ਮਨੁੰਖਤਾ ਦੇ ਸੇਵਾ ਕਰਨਾ ਸਰਬ ਉੱਤਮ ਪਰੋਪਕਾਰ – ਐਡਵੋਕੇਟ ਭੱਟੀ

ਫਗਵਾੜਾ (ਡਾ ਰਮਨ ) ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬਿ੍ਰਟੇਨ ਅਤੇ ਪੰਜਾਬ ਵਲੋਂ ਪਿੰਡ ਨੰਗਲ ਵਿਖੇ ਬੁੱਧ ਪੂਰਨਿਮਾ ਉਤਸਵ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਗਿਆ। ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਨੰਗਲ ਤੋਂ ਇਲਾਵਾ ਪਿੰਡ ਪੰਡਵਾ ਤੇ ਮੇਹਟਾਂ ਸਮੇਤ ਸ਼ਹਿਰ ਦੇ ਮੁਹੱਲਾ ਪ੍ਰੇਮਪੁਰਾ, ਸ਼ਿਵਪੁਰੀ, ਉਂਕਾਰ ਨਗਰ, ਮਸਤ ਨਗਰ ਤੇ ਅਰਬਨ ਅਸਟੇਟ ਵਿਖੇ ਲੋੜਵੰਦ ਪਰਿਵਾਰਾਂ ਨੂੰ ਕਰੀਬ 100 ਪੈਕੇਟ ਰਾਸ਼ਨ ਦੀ ਵੰਡ ਕੀਤੀ ਗਈ ਉਹਨਾਂ ਕਿਹਾ ਕਿ ਮਨੁੰਖਤਾ ਦੀ ਸੇਵਾ ਕਰਨਾ ਹੀ ਸਰਬ ਉੱਤਮ ਪਰੋਪਕਾਰ ਇਹੋ ਸੁਨੇਹਾ ਤਥਾਗਤ ਭਗਵਾਨ ਬੁੱਧ ਅਤੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਨੇ ਸਾਨੂੰ ਦਿੱਤਾ þ ਜਿਸ ਤੇ ਚਲਦੇ ਹੋਏ ਸਾਨੂੰ ਸਾਰਿਆਂ ਨੂੰ ਕੋਰੋਨਾ ਸੰਕਟ ਦੌਰਾਨ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ þ। ਇਸ ਮੌਕੇ ਕਮੇਟੀ ਦੀ ਉਪ ਪ੍ਰਧਾਨ ਰਚਨਾ ਦੇਵੀ ਨੇ ਜਾਤਪਾਤ ਤੋਂ ਉਪਰ ਉੱਠ ਕੇ ਕੋਰੋਨਾ ਆਫਤ ਦੌਰਾਨ ਹਰ ਲੋੜਵੰਦ ਦੀ ਆਪਣੀ ਸਮਰਥਾ ਮੁਤਾਬਕ ਸੰਭਵ ਸਹਾਇਤਾ ਕਰਨ ਦੀ ਅਪੀਲ ਕੀਤੀ। ਸਮਾਜ ਸੇਵਕ ਸੁਰਿੰਦਰ ਕਲੇਰ ਨੇ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਮੇਟੀ ਦੇ ਯੂ.ਕੇ. ਦੇ ਪ੍ਰਧਾਨ ਖੁਸ਼ਵਿੰਦਰ ਬਿੱਲਾ, ਭੰਤੇ ਅਭੀ ਪ੍ਰਸੰਨੋ, ਤੇ ਪੰਜਾਬ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਦੀ ਸੇਵਾ ਭਾਵਨਾ ਨੂੰ ਪ੍ਰੇਰਣਾ ਯੋਗ ਦੱਸਿਆ। ਇਸ ਮੌਕੇ ਸਾਬਕਾ ਸਰਪੰਚ ਹਰਭਜਨ ਕਲੇਰ, ਸਤਨਾਮ ਬਿਰਹਾ, ਡਾ. ਅੰਬੇਡਕਰ ਵੈਲਫੇਅਰ ਸੁਸਾਇਟੀ ਨੰਗਲ ਦੇ ਪ੍ਰਧਾਨ ਸੰਦੀਪ ਭੱਟੀ, ਉਪ ਪ੍ਰਧਾਨ ਸਨੀ, ਡਾ. ਸੋਨੂੰ ਕੈਸ਼ੀਅਰ, ਕੁਲਦੀਪ ਦੀਪਾ ਸਕੱਤਰ, ਸੁਖਵਿੰਦਰ ਸੁੱਖਾ, ਜੀਵਨ ਦਾਸ, ਹਰਮੇਸ਼ ਮੇਸ਼ੀ, ਮਾਤਾ ਚਰਨੋ, ਸੋਹਨ ਸਿੰਘ, ਸੁਰਜੀਤ ਸਿੰਘ ਬਰਨਾਲਾ ਆਦਿ ਹਾਜਰ ਸਨ।