* ਸੌ ਫੇਸ ਮਾਸਕ ਅਤੇ 25 ਸੈਨੀਟਾਇਜ਼ਰ ਕੀਤੇ ਭੇਂਟ

ਫਗਵਾੜਾ (ਡਾ ਰਮਨ )

ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਵਲੋਂ ਕਮੇਟੀ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਦੀ ਅਗਵਾਈ ਹੇਠ ਇੰਡਸਟ੍ਰੀਅਲ ਏਰੀਆ ਦੀ ਨਵ ਨਿਯੁਕਤ ਚੌਂਕੀ ਇੰਚਾਰਜ ਕਾਂਤੀ ਬਿਰਹਾ ਨੂੰ ਡਿਉਟੀ ਸੰਭਾਲਣ ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਕੋਵਿਡ-19 ਕੋਰੋਨਾ ਵਾਇਰਸ ਤੋਂ ਪੁਲਿਸ ਮੁਲਾਜਮਾ ਦੀ ਸੁਰੱਖਿਆ ਲਈ 100 ਫੇਸ ਮਾਸਕ ਅਤੇ 25 ਸੈਨੀਟਾਇਜਰ ਵੀ ਭੇਂਟ ਕੀਤੇ ਗਏ। ਐਡਵੋਕੇਟ ਕੁਲਦੀਪ ਭੱਟੀ ਅਤੇ ਸਾਬਕਾ ਸਰਪੰਚ ਸਤਪਾਲ ਰੱਤੂ ਨੇ ਚੌਂਕੀ ਇੰਚਾਰਜ ਕਾਂਤੀ ਬਿਰਹਾ ਨੂੰ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ। ਕਾਂਤੀ ਬਿਰਹਾ ਨੇ ਸੁਸਾਇਟੀ ਵਲੋਂ ਸੈਨੀਟਾਇਜਰ ਅਤੇ ਫੇਸ ਮਾਸਕ ਭੇਂਟ ਕਰਨ ਲਈ ਧੰਨਵਾਦ ਕੀਤਾ ਤੇ ਨਾਲ ਹੀ ਭਰੋਸਾ ਦਿੱਤਾ ਕਿ ਇਲਾਕੇ ਵਿਚ ਕ੍ਰਾਇਮ ਨੂੰ ਨੱਥ ਪਾਈ ਜਾਵੇਗੀ। ਕਾਨੂੰਨ ਵਿਵਸਥਾ ਨੂੰ ਸੁਚਾਰੂ ਬਨਾਉਣਾ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨਾ ਉਹਨਾਂ ਦੀ ਪਹਿਲੀ ਪ੍ਰਾਥਮਿਕਤਾ ਰਹੇਗੀ। ਇਸ ਮੌਕੇ ਪਰਮਜੀਤ ਖਲਵਾੜਾ, ਸਾਬਕਾ ਸਰਪੰਚ ਨਰਿੰਦਰ ਬਿੱਲਾ, ਬੀ.ਕੇ. ਰੱਤੂ ਆਦਿ ਮੋਜੂਦ ਸਨ।