* ਮਾਨਵਤਾ ਦੀ ਸੇਵਾ ਦਾ ਉਪਰਾਲਾ ਜਾਰੀ ਰੱਖਾਂਗੇ – ਐਡਵੋਕੇਟ ਭੱਟੀ
* ਬੀਬੀ ਬਲਵਿੰਦਰ ਕੌਰ ਸਿੱਧੂ ਨੇ ਕੀਤੀ ਉਪਰਾਲੇ ਦੀ ਸ਼ਲਾਘਾ

ਫਗਵਾੜਾ (ਡਾ ਰਮਨ )

ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਤੇ ਗ੍ਰੇਟ ਬ੍ਰਿਟੇਨ ਵਲੋਂ ਸਮਾਜ ਸੇਵਾ ਦੀ ਲੜੀ ਨੂੰ ਜਾਰੀ ਰੱਖਦਿਆਂ ਮੁਹੱਲਾ ਮਸਤ ਨਗਰ ਅਤੇ ਫਰੈਂਡਜ਼ ਕਲੋਨੀ ਦੇ ਵੀਹ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਕਮੇਟੀ ਦੇ ਪੰਜਾਬ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਨੇ ਦੱਸਿਆ ਕਿ ਕੋਰੋਨਾ ਆਫਤ ਦੌਰਾਨ ਹੁਣ ਤੱਕ ਕਰੀਬ 550 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਚੁੱਕਾ ਹੈ ਅਤੇ ਇਸ ਉਪਰਾਲੇ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਕਮੇਟੀ ਦਾ ਟੀਚਾ ਜਿੱਥੇ ਲੋੜਵੰਦ ਪਰਿਵਾਰਾਂ ਦੀ ਹਰ ਸੰਭਵ ਮੱਦਦ ਕਰਨਾ ਹੈ ਉੱਥੇ ਹੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਵਰਗੇ ਰਹਿਬਰਾਂ ਅਤੇ ਮਹਾਪੁਰਸ਼ਾਂ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣਾ ਵੀ ਹੈ। ਰਾਸ਼ਨ ਵੰਡਣ ਸਬੰਧੀ ਸਥਾਨਕ ਫਰੈਂਡਜ ਕਲੋਨੀ ਵਿਖੇ ਆਯੋਜਿਤ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਪਣੇ ਵਿਚਾਰ ਰੱਖਦਿਆਂ ਬੀਬੀ ਬਲਵਿੰਦਰ ਕੌਰ ਸਿੱਧੂ ਨੇ ਕਿਹਾ ਕਿ ਮਨੁੰਖਤਾ ਦੀ ਸੇਵਾ ਅਤੇ ਲੋੜਵੰਦਾਂ ਦੀ ਸਹਾਇਤਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਕਮੇਟੀ ਵਲੋਂ ਇਸ ਫਰਜ਼ ਨੂੰ ਐਡਵੋਕੇਟ ਕੁਲਦੀਪ ਭੱਟੀ ਦੀ ਅਗਵਾਈ ਹੇਠ ਬਹੁਤ ਹੀ ਸੁਚੱਜੇ ਢੰਗ ਨਾਲ ਪੂਰਾ ਕੀਤਾ ਜਾ ਰਿਹਾ ਹੈ ਜੋ ਸ਼ਲਾਘਾਯੋਗ ਹੈ। ਇਸ ਮੌਕੇ ਸੀਨੀਅਰ ਆਗੂ ਤਰਸੇਮ ਚੁੰਬਰ, ਬਸਪਾ ਆਗੂ ਪਰਮਜੀਤ ਖਲਵਾੜਾ, ਸਤਨਾਮ ਬਿਰਹਾ, ਸ੍ਰੀਮਤੀ ਬਲਵਿੰਦਰ ਕੌਰ, ਮਹਿੰਦਰ ਪਾਲ ਸਰੋਏ, ਸੁਰਿੰਦਰ ਜਗਤਪੁਰ ਜੱਟਾਂ, ਕੁਲਦੀਪ ਕੁਮਾਰ, ਬੀ.ਕੇ. ਰੱਤੂ, ਪ੍ਰਨੀਸ਼ ਬੰਗਾ, ਪ੍ਰੇਮ ਚੋਪੜਾ, ਸਰਵਣ ਕੌਰ, ਹੈਪੀ ਕੌਲ, ਨਰਿੰਦਰ ਬਿੱਲਾ, ਸਾਬਕਾ ਸਰਪੰਚ, ਹੀਰਾ ਬੰਗਾ, ਆਸ਼ਾ ਰਾਣੀ, ਅਸ਼ੋਕ ਕੁਮਾਰ, ਵਰਿੰਦਰ ਕੁਮਾਰ ਆਦਿ ਹਾਜਰ ਸਨ।