* ਥਾਣਾ ਸਤਨਾਮਪੁਰਾ ਦੀ ਐਸ.ਐਚ.ਓ. ਦਾ ਵੀ ਕੀਤਾ ਸਨਮਾਨ
* ਕੋਵਿਡ-19 ਆਫ਼ਤ ਜਾਰੀ ਰਹੇਗੀ ਸੇਵਾ – ਐਡਵੋਕੇਟ ਭੱਟੀ
ਫਗਵਾੜਾ (ਡਾ ਰਮਨ ) ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਤੇ ਪੰਜਾਬ ਵਲੋ ਕੋਵਿਡ-19 ਆਫਤ ਦੌਰਾਨ ਸੇਵਾ ਦੀ ਲੜੀ ਨੂੰ ਅੱਗੇ ਤੌਰਦਿਆਂ ਪੰਜਾਬ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਦੀ ਅਗਵਾਈ ਹੇਠ ਪਿੰਡ ਨੰਗਲ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਥਾਣਾ ਸਤਨਾਮਪੁਰਾ ਦੀ ਐਸ.ਐਚ.ਓ. ਊਸ਼ਾ ਰਾਣੀ ਨੇ ਸ਼ਿਰਕਤ ਕੀਤੀ। ਉਹਨਾਂ 25 ਆਸ਼ਾ ਵਰਕਰਾਂ ਅਤੇ 75 ਹੋਰ ਲੋੜਵੰਦ ਪਰਿਵਾਰਾਂ ਸਮੇਤ ਕੁੱਲ 100 ਰਾਸ਼ਨ ਕਿੱਟਾਂ ਦੀ ਵੰਡ ਕਰਨ ਉਪਰੰਤ ਕਮੇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ•ਾਂ ਸਮੂਹ ਹਾਜਰੀਨ ਨੂੰ ਫੇਸ ਮਾਸਕ ਅਤੇ ਫਿਜੀਕਲ ਡਿਸਟੈਂਸ ਦੀ ਵਰਤੋਂ ਜਰੂਰ ਕਰਨ ਦੀ ਅਪੀਲ ਵੀ ਕੀਤੀ। ਇਸ ਦੌਰਾਨ ਕਮੇਟੀ ਵਲੋਂ ਮੈਡਮ ਊਸ਼ਾ ਰਾਣੀ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਤਸਵੀਰ ਭੇਂਟ ਕਰਕੇ ਸਨਮਾਨਤ ਕੀਤਾ ਗਿਆ ਅਤੇ ਕੋਰੋਨਾ ਯੋਧਿਆਂ ਵਜੋਂ ਫਰੰਟ ਲਾਈਨ ਤੇ ਡਿਉਟੀ ਕਰ ਰਹੇ ਪੁਲਿਸ ਮੁਲਾਜਮਾ ਲਈ 100 ਫੇਸ ਮਾਸਕ ਅਤੇ 50 ਸੈਨੀਟਾਇਜਰ ਭੇਂਟ ਕੀਤੇ ਗਏ। ਕਮੇਟੀ ਦੇ ਸੂਬਾ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਨੇ ਦੱਸਿਆ ਕਿ ਹੁਣ ਤਕ ਕਰੀਬ 600 ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਕੀਤੀ ਜਾ ਚੁੱਕੀ ਹੈ। ਜਿਸ ਵਿਚ ਯੂ.ਕੇ. ਇਕਾਈ ਦੇ ਪ੍ਰਧਾਨ ਖੁਸ਼ਵਿੰਦਰ ਬਿੱਲਾ, ਜਨਰਲ ਸਕੱਤਰ ਮਨੋਹਰ ਵਿਰਦੀ ਅਤੇ ਭੰਤੇ ਅਭੀ ਪ੍ਰਸੰਨੋ ਦਾ ਵੱਡਾ ਯੋਗਦਾਨ ਹੈ ਇਸ ਮੋਕੇ ਕਮੇਟੀ ਦੀ ਉਪ ਪ੍ਰਧਾਨ ਸ੍ਰੀਮਤੀ ਰਚਨਾ ਦੇਵੀ, ਸੁਰਿੰਦਰ ਕਲੇਰ, ਤਰਸੇਮ ਚੁੰਬਰ, ਸਾਬਕਾ ਸਰਪੰਚ ਸਤਪਾਲ ਵਿਰਕ, ਚਿਰੰਜੀ ਲਾਲ ਕਾਲਾ ਹਲਕਾ ਪ੍ਰਧਾਨ ਬਸਪਾ, ਹਰਭਜ ਕਲੇਰ, ਨਰਿੰਦਰ ਬਿੱਲਾ ਸਾਬਕਾ ਸਰਪੰਚ, ਬੀ.ਕੇ. ਰੱਤੂ, ਪੁਸ਼ਪਿੰਦਰ ਕੌਰ ਅਠੌਲੀ, ਤਰਸੇਮ ਚੁੰਬਰ, ਮੁਖਤਿਆਰ ਮਹਿਮੀ, ਮਾਤਾ ਚਰਨੋ, ਸੁਰਜੀਤ ਬਰਨਾਲਾ, ਸੋਹਨ ਸਿੰਘ, ਸ਼ਿੰਦਾ ਕਲੇਰ, ਸਨੀ ਕਲੇਰ, ਦਵਿੰਦਰ ਕੁਮਾਰ ਆਦਿ ਹਾਜਰ ਸਨ।