ਫਗਵਾੜਾ (ਡਾ ਰਮਨ) ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਤੇ ਪੰਜਾਬ ਵਲੋ ਕੋਵਿਡ-19 ਆਫਤ ਦੌਰਾਨ ਮਨੁੰਖਤਾ ਦੀ ਸੇਵਾ ਦੀ ਲੜੀ ਨੂੰ ਅੱਗੇ ਤੌਰਦਿਆਂ ਪੰਜਾਬ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਦੀ ਅਗਵਾਈ ਹੇਠ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਪਿੰਡ ਸੂੰਢ ਵਿਖੇ ਪੜ•ਦੇ ਵਿਦਿਆਰਥੀਆਂ ਦੇ ਤੀਸਰੇ ਰਾਉਂਡ ‘ਚ 70 ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ। ਇਸ ਤੌਂ ਇਲਾਵਾ ਫਗਵਾੜਾ ਦੇ 30 ਲੋੜਵੰਦ ਪਰਿਵਾਰਾਂ ਨੂੰ ਵੀ ਰਾਸ਼ਨ ਵੰਡਿਆ ਗਿਆ। ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਬੰਗਾ ਦੇ ਐਸ.ਡੀ.ਐਮ. ਗੌਤਮ ਜੈਨ ਨੇ 10 ਆਸ਼ਾ ਵਰਕਰਾਂ ਨੂੰ ਪੀ.ਪੀ.ਈ. ਕਿੱਟਾਂ ਭੇਂਟ ਕੀਤੀਆਂ ਅਤੇ ਕਮੇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ•ਾਂ ਸਮੂਹ ਹਾਜਰੀਨ ਨੂੰ ਫੇਸ ਮਾਸਕ ਅਤੇ ਫਿਜੀਕਲ ਡਿਸਟੈਂਸ ਦੀ ਵਰਤੋਂ ਜਰੂਰ ਕਰਨ ਦੀ ਅਪੀਲ ਵੀ ਕੀਤੀ। ਕਮੇਟੀ ਦੇ ਸੂਬਾ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਨੇ ਦੱਸਿਆ ਕਿ ਹੁਣ ਤਕ ਕਰੀਬ 500 ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਕੀਤੀ ਜਾ ਚੁੱਕੀ ਹੈ। ਜਿਸ ਵਿਚ ਯੂ.ਕੇ. ਇਕਾਈ ਦੇ ਪ੍ਰਧਾਨ ਖੁਸ਼ਵਿੰਦਰ ਬਿੱਲਾ, ਭੰਤੇ ਅਭੀ ਪ੍ਰਸੰਨੋ ਦਾ ਜਿੱਥੇ ਵੱਡਾ ਯੋਗਦਾਨ ਹੈ ਉੱਥੇ ਹੀ ਜਰਮਨ ਤੋਂ ਮਹਿੰਦਰ ਭੱਟੀ ਦੇ ਸਮੂਹ ਪਰਿਵਾਰ ਨੇ ਵੀਹ ਹਾਜਰ ਰੁਪਏ ਅਤੇ ਸੰਦੀਪ ਚੋਪੜਾ ਨੋਇਡਾ ਨੇ ਦਸ ਹਜਾਰ ਰੁਪਏ ਦਾ ਵਢਮੁੱਲਾ ਯੋਗਦਾਨ ਪਾਇਆ ਹੈ। ਉਨ•ਾਂ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਪੈਦਾ ਹੋਏ ਹਾਲਾਤ ਦੇ ਚਲਦਿਆਂ ਡਾ. ਅੰਬੇਡਕਰ ਮੈਮੋਰੀਅਲ ਸਕੂਲ ‘ਚ ਪੜ•ਦੇ ਵਿਦਿਆਰਥੀਆਂ ਦੀ ਟਿਊਸ਼ਨ ਅਤੇ ਦਾਖਲਾ ਫੀਸ ਮਾਫ ਕੀਤੀ ਗਈ ਹੈ। ਇਸ ਮੋਕੇ ਕਮੇਟੀ ਦੀ ਉਪ ਪ੍ਰਧਾਨ ਸ੍ਰੀਮਤੀ ਰਚਨਾ ਦੇਵੀ, ਪ੍ਰਵੀਨ ਬੰਗਾ, ਏ.ਐਸ.ਆਈ. ਮਦਨ ਲਾਲ, ਹਰਮੇਸ਼ ਲਾਲ ਜੇ.ਈ., ਪ੍ਰਿੰਸੀਪਲ ਓਮ ਸਿੰਘ ਤੋਮਰ, ਸੁਰਿੰਦਰ ਕਲੇਰ, ਸਤਨਾਮ ਬਿਰਹਾ, ਬੀ.ਕੇ. ਰੱਤੂ, ਮਹਿੰਦਰ ਪਾਲ ਪਟਵਾਰੀ, ਇੰਦਰਜੀਤ, ਅਮਰ ਚੰਦ, ਨਿਰਮਲ ਬੰਗਾ, ਹੀਰਾ ਬੰਗਾ, ਜੋਰਾਵਰ ਸੰਧੀ, ਹੈਪੀ ਕੌਲ, ਪਰਮਜੀਤ ਕੌਰ, ਰੁਪਿੰਦਰ ਦੀਪ ਕੌਰ, ਮਨਦੀਪ ਕੁਮਾਰ, ਮਨਪ੍ਰੀਤ ਸਿੰਘ, ਹਰਪ੍ਰੀਤ, ਸੋਮ ਪ੍ਰਕਾਸ਼, ਅੰਜਲੀ, ਕੁਲਬੀਰ, ਦਲਜੀਤ, ਮੋਨਿਕਾ, ਹੀਰ ਸੰਧਵਾ, ਮੀਨਾ, ਜੀਨਤ, ਰਵਿੰਦਰ ਕੌਰ, ਦਵਿੰਦਰ ਕੌਰ ਆਦਿ ਹਾਜਰ ਸਨ।