(ਅਸ਼ੋਕ ਲਾਲ)
ਮਾਨਸਾ ਦੇ ਮੂਸਾ ਸਮੇਤ ਕਈ ਪਿੰਡਾਂ ‘ਚ ਡਾਕ ਰਾਹੀਂ ਲੋਕਾਂ ਦੇ ਘਰਾਂ ਵਿੱਚ ਮਖਾਣਿਆਂ, ਖਿੱਲਾਂ, ਪਤਾਸਿਆਂ ਦੇ ਪ੍ਰਸ਼ਾਦ ਦੀਆਂ ਥੈਲੀਆਂ ਪਹੁੰਚ ਰਹੀਆਂ ਨੇ। ਥੈਲੀਆਂ ‘ਤੇ ‘ਹਰ ਕਾ ਦਾਸ, ਸਭ ਕਾ ਦਾਸ’ ਲਿਖਿਆ ਹੋਇਆ। ਪ੍ਰਸ਼ਾਦ ਖਾਣ ਵਾਲੇ ਬਿਮਾਰ ਹੋ ਰਹੇ ਹਨ।
ਮੰਨਿਆ ਜਾ ਰਿਹਾ ਕਿ ਪ੍ਰਸ਼ਾਦ ‘ਚ ਕੋਈ ਜ਼ਹਿਰੀਲੀ ਚੀਜ਼ ਮਿਲਾਈ ਹੋਈ ਹੈ। ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਕਿ ਜਦ ਪ੍ਰਸ਼ਾਦ ਮੰਗਵਾਇਆ ਹੀ ਨਹੀਂ ਤਾਂ ਉਨ੍ਹਾਂ ਦੇ ਪਤੇ ‘ਤੇ ਕਿਵੇਂ ਪਹੁੰਚ ਰਿਹਾ।
ਆਪਣੇ ਟੱਬਰ, ਦੋਸਤਾਂ-ਮਿੱਤਰਾਂ ਤੇ ਸਕੇ ਸਬੰਧੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰੋ। ਪ੍ਰਸ਼ਾਦ ਜ਼ਿੰਦਗੀ ਦਾ ਅਖੀਰ ਨਾ ਬਣ ਜਾਵੇ।