ਫਗਵਾੜਾ (ਡਾ ਰਮਨ )

ਖੂਨਦਾਨ ਦੇ ਖੇਤਰ ਵਿੱਚ ਸਿਰਮੌਰ ਭੂਮਿਕਾ ਨਿਭਾਉਣ ਵਾਲੀ ਸੰਸਥਾ ਹਿੰਦੋਸਤਾਨ ਵੈਲਫੇਅਰ ਬੱਲਡ ਡੋਨਰਜ ਰਜਿ ਫਗਵਾੜਾ ਅਤੇ ਨਹਿਰੂ ਯੁਵਾ ਕੇਂਦਰ ਕਪੂਰਥਲਾ ਵਲੋਂ ਡਾਕਟਰ ਦਿਵਸ ਦੇ ਮੌਕੇ ਤੇ ਡਾਕਟਰੀ ਕੀਤੇ ਚ ਬੇਹਤਰੀਨ ਸੇਵਾਵਾ ਨਿਭਾਉਣ ਵਾਲੇ ਪ੍ਰਸਿੱਧ ਡਾ ਪੁਨੀਤ ਨਰੂਲਾ ( ਹੱਡੀਆਂ ਅਤੇ ਜੋੜਾਂ ਦੇ ਮਾਹਿਰ ) ਨੂੰ ਸਨਮਾਨਿਤ ਕੀਤਾ ਗਿਆ ੲਿਸ ਮੌਕੇ ਬੋਲਦਿਆਂ ਕੱਲਬ ਪ੍ਰਧਾਨ ਵਿਕਰਮ ਗੁਪਤਾ ਨੇ ਕਿਹਾ ਕਿ ਡਾਕਟਰ ਨੂੰ ਭਗਵਾਨ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਜਿਸ ਦੀ ਤਾਜ਼ਾ ਮਿਸਾਲ ਕਰੋਨਾ ਮਹਾਂਮਾਰੀ ਚ ਡਾਕਟਰਾ ਵਲੋਂ ਅਪਣੀ ਜਾਨ ਹਥੇਲੀ ਤੇ ਰੱਖ ਨਿਭਾਈਆਂ ਸੇਵਾਵਾਂ ਨੇ ਸਿੱਧ ਕਰ ਕੀਤਾ ਹੈ ਕੱਲਬ ਦੇ ਜਰਨਲ ਸਕੱਤਰ ਵਿਤਿਨ ਪੁਰੀ ਨੇ ਕਿਹਾ ਕਿ ਡਾਕਟਰੀ ਕਿੱਤੇ ਦੀ ਸੇਵਾ ਸਨਮਾਣਯੋਗ ਹੈ ਅਤੇ ਜ਼ਿੰਦਗੀ ਮੌਤ ਦੀ ਲੜਾਈ ਦੋਰਾਨ ਲੋਕ ਡਾਕਟਰ ਨੂੰ ਰੱਬ ਵਾਂਗ ਹੀ ਵੇਖਦੇ ਹਨ ਮੀਤ ਪ੍ਰਧਾਨ ਹਰਜਿੰਦਰ ਗੋਗਨਾ ਨੇ ਦੱਸਿਆ ਕਿ ਡਾ ਪੁਨੀਤ ਨਰੁਲਾ ਦੀਆ ਸਮਰਪਿਤ ਸੇਵਾਵਾਂ ਦੇ ਮੱਦੇਨਜ਼ਰ ਕੱਲਬ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਡਾ ਪੁਨੀਤ ਨਰੂਲਾ ਨੇ ਕੱਲਬ ਮੈਬਰਾ ਦਾ ਧੰਨਵਾਦ ਕਰਦਿਆਂ ਅਪਣੇ ਵਿਚਾਰ ਵਿਅਕਤ ਕਰਦਿਆ ਕਿਹਾ ਕਿ ੲਿਸ ਸਨਮਾਣ ਨੇ ਉਨ੍ਹਾਂ ਦਾ ਹੋਸਲਾ ਵਧਾੲਿਅਾ ਹੈ ਅਤੇ ਉਹ ਹੋਰ ਸੰਜੀਦਗੀ ਨਾਲ ਲੋਕਾ ਦੀ ਸੇਵਾ ਕਰਨਗੇ ੲਿਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਬਲਾਕ ਕੋਆਰਡੀਨੇਟਰ ਜੈਕਬ , ਜਗਜੀਵਨ ਕੁਮਾਰ , ਜੋਬਨ ਸੋਧੀ , ਸੰਤੋਖ ਸਿੰਘ ਬਸਰਾ , ਇਸਾਨ ਗੋਗਨਾ ਆਦਿ ਮੌਜੂਦ ਸਨ