ਫਗਵਾੜਾ (ਡਾ ਰਮਨ)

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ ਸੁਤੰਤਰ ਕੁਮਾਰ ਐਰੀ ਵੱਲੋਂ ਕਪੂਰਥਲੇ ਦਾ ਦੌਰਾ ਕੀਤਾ ਗਿਆ। ਉਹਨਾਂ ਇਸ ਮੌਕੇ ਸਟਾਫ ਨੂੰ ਹਦਾਇਤਾਂ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆ ਕਿਸਾਨਾਂ ਦੀ ਹਰ ਤਰੀਕੇ ਨਾਲ ਮਦਦ ਕੀਤੀ ਜਾਵੇ ਅਤੇ ਟੀਚੇ ਪੂਰੇ ਕੀਤੇ ਜਾਣ।ਕਿਸਾਨਾਂ ਨੂੰ ਮਿਆਰੀ ਖਾਦ ਬੀਜ ਅਤੇ ਦਵਾਈਆ ਸਮੇਂ ਸਿਰ ਅਤੇ ਸਹੀ ਰੇਟਾਂ ਤੇ ਮਹੱਈਆ ਕਰਵਾਉਣ ਲਈ ਡੀਲਰਾਂ ਦੀ ਅਚਨਚੇਤੀ ਚੈਕਿੰਗ ਕੀਤੇ ਜਾਣ ਲਈ ਵੀ ਕਿਹਾ।ਉਹਨਾਂ ਕਿਹਾ ਕਿ ਫਸਲੀ ਭਿੰਨਤਾ ਤਹਿਤ ਜਿਲੇ ਵਿੱਚ ਝੋਨੇ ਦੀ ਥਾਂ ਮੱਕੀ ਬੀਜਣ ਦਾ ਟੀਚਾ 10,000 ਹੈਕਟੇਅਰ ਰੱੱਖਿਆ ਗਿਆ ਹੈ ਇਸ ਨਾਲ ਪਾਣੀ ਦੀ ਲੋੜ ਵੀ ਘੱਟ ਪਵੇਗੀ ਅਤੇ ਪ੍ਰਵਾਸੀ ਮਜਦੂਰਾਂ ਦੀ ਆ ਰਹੀ ਦਿੱਕਤ ਦਾ ਵੀ ਸਾਹਮਣਾ ਕੀਤਾ ਜਾ ਸਕਦਾ ਹੈ ।ਉਹਨਾਂ ਕਿਹਾ ਕਿ ਇਸ ਮੁਸ਼ਕਿਲ ਸਮੇਂ ਵਿੱਚ ਸਾਨੂੰ ਨਵੇਂ ਮੌਕਿਆਂ ਦੀ ਤਲਾਸ਼ ਕਰਨੀ ਪਵੇਗੀ।ਕਿਸਾਨਾਂ ਵੱਲੋਂ ਝੋਨੇ ਦੇ ਬਿਜਾਈ ਦੇ ਤਰੀਕਿਆ ਵਿੱਚ ਬਦਲਾਵ ਲਿਆ ਕੇ ਸਿਧੀ ਬਿਜਾਈ ਅਤੇ ਟਰਾਸਪਲਾਂਟਰ ਮਸ਼ੀਨ ਨਾਲ ਬਿਜਾਈ ਦਾ ਮਨ ਬਣਾਇਆ ਜਾ ਰਿਹਾ ਜਿਸ ਬਾਰੇ ਉਹਨਾਂ ਸਟਾਫ ਨੂੰ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਕਿਹਾ।ਉਹਨਾਂ ਕਿਹਾ ਕਿ ਇਹ ਤਰੀਕੇ ਨਵੇਂ ਹਨ ਅਤੇ ਛੋਟੇ ਛੋਟੇ ਤਕਨੀਕੀ ਨੁਕਤਿਆਂ ਨਜਰ ਅੰਦਾਜ ਨਹੀ ਹੋਣੇ ਚਾਹੀਦੇ।ਸਿੱੱਧੀ ਬਿਜਾਈ ਬਾਰੇ ਉਹਨਾਂ ਬੋਲਦਿਆ ਕਿਹਾ ਕਿ ਖੇਤਾਂ ਵਿੱਚ ਕਟਾਈ ਸਮੇਂ ਪਿਛਲੇ ਸਾਲ ਦੇ ਡਿੱਗੇ ਬੀਜ ਨੂੰ ਉੱੱਘਾ ਕੇ ਨਸ਼ਟ ਕਰਨਾ ਬਹੁਤ ਜਰੂਰੀ ਹੈ।ਬੀਜ ਕੇਰਨ ਤੋਂ ਬਾਅਦ ਉਸੇ ਦਿਨ ਸ਼ਾਮ ਨੂੰ ਹੀ ਬੀਜੇ ਸਾਰੇ ਰਕਬੇ ਵਿੱਚ ਨਦੀਨ ਨਾਸ਼ਕ ਸਟੌਂਪ ਦੀ ਸਪਰੇ ਕਰਵਾਈ ਜਾਵੇ ਕਿਉਕਿ ਸਿੱਲ ਵਿਚ ਬਿਜਾਈ ਵਾਲੀ ਸ਼ਾਮ ਨੂੰ ਕੀਤੀ ਸਪਰੇ ਦੇ ਚੰਗੇ ਨਤੀਜੇ ਮਿਲਦੇ ਹਨ।ਸਵੇਰ ਜਾਂ ਦੁਪਹਿਰ ਨੂੰ ਸਟੋਪ ਦੀ ਸਪਰੇ ਨਾ ਕੀਤੀ ਜਾਵੇ ।ਕੋਵਿਡ-19 ਦੀ ਮਹਾਂਮਾਰੀ ਸਮੇਂ ਦਫਤਰਾਂ ਵਿੱਚ ਅਤੇ ਫੀਲਡ ਵਿੱਚ ਕੰਮ ਕਰਦੇ ਸਮੇਂ ਮਾਸਕ ਪਹਿਨਣ 6 ਮੀਟਰ ਦੀ ਦੂਰੀ ਬਣਾਉਣ ਬਾਰੇ ਵੀ ਕਿਹਾ।
ਮੁੱਖ ਖੇਤੀਬਾੜੀ ਅਫਸਰ ਡਾ ਨਾਜਰ ਸਿੰਘ ਨੇ ਦੱੱਸਿਆ ਕਿ ਸਮੂਹ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆ ਜਾ ਚੁੱਕੀਆਂ ਹਨ ਅਤੇ ਡੀਲਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਸਮੂਹ ਸਟਾਫ ਨੂੰ ਕਿਹਾ ਕਿ ਇਸ ਮੌਕੇ ਕਿਸਾਨ ਮੁਸ਼ਕਿਲ ਹਾਲਾਤਾਂ ਵਿੱਚੋ ਗੁਜਰ ਰਹੇ ਹਨ ਅਤੇ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਹਰ ਖੇਤੀ ਵਸਤੂ ਵਧੀਆਂ ਕੁਆਲਟੀ ਅਤੇ ਸਹੀ ਮੁੱਲ ਤੇ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ।ਉਹਨਾਂ ਕਿਸਾਨਾਂ ਨੂੰ ਵੀ ਹਰ ਖੇਤੀ ਵਸਤੂ ਖਰੀਦਦੇ ਸਮੇਂ ਪੱਕਾ ਬਿਲ ਲੈਣ ਲਈ ਕਿਹਾ।ਉਹਨਾਂ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਖਾਦ ਬੀਜ ਅਤੇ ਦਵਾਈਆਂ ਵਰਤਣ ਲਈ ਕਿਹਾ ਅਤੇ ਹਮੇਸ਼ਾ ਰਜਿਸਟਰਡ ਡੀਲਰਾਂ ਤੋਂ ਹੀ ਸਿਫਾਰਸ਼ ਖੇਤੀ ਵਸਤੂਆਂ ਲੈ ਕੇ ਖੇਤਾਂ ਵਿੱਚ ਵਰਤੀਆ ਜਾਣ।ਖਾਦ ਬੀਜ ਅਤੇ ਦਵਾਈਆਂ ਦੇ ਡੀਲਰਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੋ ਵੀ ਡੀਲਰ ਕੋਈ ਕੁਤਾਹੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।