Home Punjabi-News ਡਰੱਗ ਸਮਗਲਰਾਂ ਤੇ ਐਸ.ਟੀ.ਐਫ ਵਿਚਕਾਰ ਫਾਇਰਿੰਗ – 5 ਏ.ਕੇ.47 ਸਣੇ 3 ਕਾਬੂ

ਡਰੱਗ ਸਮਗਲਰਾਂ ਤੇ ਐਸ.ਟੀ.ਐਫ ਵਿਚਕਾਰ ਫਾਇਰਿੰਗ – 5 ਏ.ਕੇ.47 ਸਣੇ 3 ਕਾਬੂ

ਬਿਊਰੋ ਰਿਪੋਰਟ
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਚ ਰੇਡ ਮਾਰਨ ਗਈ ਐਸ.ਟੀ.ਐਫ ਦਾ ਡਰੱਗ ਸਮਗਲਰਾਂ ਵਿਚਕਾਰ ਫਾਇਰਿੰਗ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਐਸ.ਟੀ.ਐਫ ਨੇ ਜਦੋਂ ਸੂਚਨਾ ਦੇ ਅਧਾਰ ‘ਤੇ ਰੇਡ ਮਾਰੀ ਤਾਂ ਡਰੱਗ ਸਮਗਲਰਾਂ ਨੇ ਟੀਮ ‘ਤੇ ਫਾਇਰਿੰਗ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਐਸ.ਟੀ.ਐਫ ਨੇ ਸਮਗਲਰਾਂ ਨੂੰ ਕਾਬੂ ਕਰ ਲਿਆ ਹੈ।

ਡਰੱਗ ਸਮਗਲਰਾਂ ਕੋਲੋ 4 ਕਿੱਲੋ ਹੈਰੋਇਨ ਸਮੇਤ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਹਥਿਆਰਾਂ ਵਿਚ 5 ਏ.ਕੇ 47 ਰਾਈਫਲਾਂ, ਪਿਸਤੌਲ ਤੋਂ ਇਲਾਵਾ ਹੋਰ ਗੋਲੀ ਸਿੱਕਾ ਵੀ ਬਰਾਮਦ ਕੀਤਾ ਗਿਆ ਹੈ।

ਇਸ ਮੁਕਾਬਲੇ ਦੀ ਸੂਚਨਾ ਮਿਲਦਿਆਂ ਹੀ ਐਸਟੀਐਫ ਦੇ ਮੁਖੀ ਵੀ ਘਟਨਾ ਸਥਾਨ ਉਤੇ ਪਹੁੰਚ ਗਏ ਹਨ। ਇਸ ਮਾਮਲੇ ਦੀ ਐਸਟੀਐਫ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ ਕਿ ਹੈਰੋਇਨ ਅਤੇ ਹਥਿਆਰ ਕਿਥੋਂ, ਕਿਵੇਂ ਆਏ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਤਸਕਰ ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਨਾਲ ਸਬੰਧ ਰੱਖਦੇ ਹਨ।