ਆਸਟਰੇਲੀਆ ਦੇ ਮੈਲਬਰਨ ਸ਼ਹਿਰ ਵਿੱਚ ਊਬਰ ਦੇ ਸਿੱਖ ਨੌਜਵਾਨ ਡਰੈਵਰ ਗੁਰਬਿੰਦਰ ਸਿੰਘ ਨੇ ਕਿਸੇ ਸਵਾਰੀ ਵੱਲੋਂ ਉਸ ਦੀ ਗੱਡੀ ਵਿੱਚ ਭੁੱਲੇ 4 ਲੱਖ 90 ਹਾਜਰ ਰੁਪਈਆ ਦੀ ਕੀਮਤ ਜਿਨ੍ਹੇ 10 ਹਜਾਰ ਡਾਲਰ ਮੋੜ ਕੇ ਚੰਗੀ ਵਾਹ ਵਾਹ ਖੱਟੀ ਏ । ਅੰਮ੍ਰਿਤਸਰ ਜ਼ਿਲ੍ਹੇ ਦੇ ਧਿਆਨਪੁਰ ਪਿੰਡ ਦਾ ਇਹ ਮੁੰਡਾ ਸੰਨ ੨੦੦੯ ਵਿੱਚ ਆਸਟਰੇਲੀਆ ਗਿਆ ਸੀ ਤੇ ਉੱਥੇ ਉਬਰ ਟੈਕਸੀ ਚਲਾਉਂਦਾ ਹੈ । ਗੁਰਬਿੰਦਰ ਦੀ ਗੱਡੀ ਵਿੱਚ ਕੱਲ੍ਹ ਤਿੰਨ ਸਵਾਰੀਆਂ ਚੜ੍ਹੀਆਂ ਜਿਨ੍ਹਾਂ ਵਿੱਚੋਂ ਇੱਕ ਗੋਰੀ ਕਾਹਲੀ ਕਾਹਲੀ ਵਿੱਚ ਆਪਣਾ ਪਰਸ ਗੱਡੀ ਵਿੱਚ ਹੀ ਭੁੱਲ ਗਈ । ਗੁਰਬਿੰਦਰ ਸਿੰਘ ਨੇ ਜਦੋਂ ਇਹ ਪਰਸ ਵੇਖਿਆ ਤਾਂ ਉਸ ਨੇ ਝੱਟ ਉਬਰ ਨੂੰ ਇਤਲਾਹ ਦਿੱਤੀ ਕਿ ਕੋਈ ਸਵਾਰੀ ਉਸ ਦੀ ਗੱਡੀ ਵਿੱਚ ਆਪਣਾ ਸਾਮਾਨ ਭੱਲ ਗਈ ਏ । ਉਧਰੋਂ ਮੁੜਕੋ ਮੁੜਕੀ ਹੋ ਕੇ ਜੋੜੇ 10 ਹਜਾਰ ਡਾਲਰ ਗਵਾਈ ਬੈਠੀ ਗੋਰੀ ਵੀ ਲੱਭਦੀ ਲੁਭਾਉਂਦੀ ਗੁਰਬਿੰਦਰ ਕੋਲ ਆ ਗਈ ਤੇ ਸਿੰਘ ਨੇ ਉਸਦੀ ਅਮਾਨਤ ਉਸ ਦੇ ਹੱਥ ਫੜਾਈ । ਗੋਰੀ ਨੇ ਮੀਡੀਏ ‘ਚ ਕਿਹਾ ਕਿ ਇਹ ਬੰਦਾ ਬੜਾ ਭਲਾ ਟੱਕਰਿਆ !
ਪਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਕੋਈ ਵੱਡੀ ਗੱਲ ਨਹੀਂ ਇਹ ਤਾਂ ਉਸ ਦਾ ਫਰਜ਼ ਹੀ ਸੀ ਨਾਲੇ ਸਿੱਖ ਹੋਣ ਦੇ ਨਾਤੇ ਇਹ ਤਾਂ ਬਣਦਾ ਹੀ ਨਹੀਂ ਕਿ ਕਿਸੇ ਹੋਰ ਦਾ ਹੱਕ ਮਾਰੋ ।