ਫਗਵਾੜਾ(ਡਾ ਰਮਨ )

ਕੋਰੋਨਾ ਦੇ ਦੌਰ ਵਿੱਚ ਇਸ ਮਹਾਂਮਾਰੀ ਨਾਲ ਤਾਂ ਸਾਨੂੰ ਨਜਿੱਠਣਾ ਹੀ ਹੈ ਨਾਲ ਹੀ ਡੇਂਗੂ ਤੇ ਮਲੇਰੀਆ ਤੋਂ ਬਚਣ ਲਈ ਵੀ ਸਭਨਾਂ ਨੇ ਸਹਿਯੋਗ ਕਰਨਾ ਹੈ ਤਾਂ ਜੋ ਲੋਕਾਂ ਨੂੰ ਸਿਹਤਮੰਦ ਰੱਖਿਆ ਜਾ ਸਕੇ। ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਲੋਕਾਂ ਨੂੰ ਡੇਂਗੂ  ਦੇ ਸੰਬੰਧ ਵਿੱਚ ਜਾਗਰੂਕ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ  ਡੇਂਗੂ ਤੋਂ ਬਚਾਅ ਦਾ ਇੱਕ ਮਾਤਰ ਉਪਾਅ ਹੈ ਕਿ ਇਸ ਮੱਛਰ ਦੇ  ਪੈਦਾ ਹੋਣ ਵਾਲੇ ਸੋਮਿਆਂ ਨੂੰ ਸਾਫ ਕਰ ਕੇ ਸੁਖਾਇਆ ਜਾਏ।  ਉਨ੍ਹਾਂ ਕਿਹਾ ਕਿ ਸਾਫ ਪਾਣੀ ਦਾ ਠਹਰਾਅ ਨਾ ਹੋਣ ਦਿੱਤਾ ਜਾਏ।ਹਫਤੇ ਵਿੱਚ ਇੱਕ ਵਾਰ ਫਰਿੱਜਾਂ ਦੀਆਂ ਟ੍ਰੇਆਂ, ਕੂਲਰਾਂ ਨੂੰ ਚੰਗੀ ਤਰ੍ਹਾਂ ਰਗੜ ਕੇ ਸਾਫ ਕਰ  ਕੇ ਸੁਖਾਇਆ ਜਾਏ। ਚਿੜੀਆਂ ਨੂੰ ਪਾਣੀ ਪਿਲਾਉਣ ਵਾਲੇ ਭਾਂਡੇ, ਟਾਯਰ, ਗਮਲਿਆਂ ਵਿੱਚ ਪਾਣੀ ਨਾ ਖੜਾ ਹੋਣ ਦਿੱਤਾ ਜਾਏ ਤੇ ਜੇਕਰ ਖੜਾ ਹੈ ਤਾਂ ਉਨ੍ਹਾਂ ਨੂੰ ਸੁਖਾਇਆ ਜਾਏ।ਉਨ੍ਹਾਂ ਲੋਕਾਂ ਨੂੰ ਹਰ ਸ਼ੁੱਕਰਵਾਰ ਡ੍ਰਾਈ ਡੇ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਨੂੰ ਕਿਹਾ। ਸਿਵਲ ਸਰਜਨ ਨੇ ਇਹ ਵੀ ਕਿਹਾ ਕਿ ਛੱਤਾਂ ਉੱਤੇ ਪਏ ਕਬਾੜ, ਟਾਇਰਾਂ, ਟੁੱਟੇ ਭੱਜੇ ਬਰਤਨਾਂ ਆਦਿ ਨੂੰ ਨਸ਼ਟ ਕਰਨਾ ਜਰੂਰੀ ਹੈ ਕਿਉਂਕਿ ਪਾਣੀ ਦਾ ਠਹਰਾਅ ਡੇਂਗੂ ਮੱਛਰ ਏਡੀਜ ਐਜੀਪਟੀ ਦੇ ਪੈਦਾ ਹੋਣ ਦਾ ਕਾਰਣ ਬਣਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭਨਾਂ ਨੂੰ ਜਿਲੇ ਨੂੰ ਡੇਂਗੂ ਮੁਕਤ ਤੇ ਕੋਰੋਨਾ ਮੁਕਤ ਰੱਖਣ ਲਈ ਰਲ ਕੇ ਹੰਭਲਾ ਮਾਰਣਾ ਹੈ।
ਜਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਤੇ ਡਾ.ਨਵਪ੍ਰੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਵਰਕਰਾਂ ਵੱਲੋਂ ਲੋਕਾਂ ਨੂੰ ਫੀਲਡ ਵਿਜਿਟ ਦੌਰਾਨ ਡੇਂਗੂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕੂਲਰਾਂ, ਫਰਿੱਜਾਂ ਦੀਆਂ ਟ੍ਰੇਆਂ ਆਦਿ ਦੀ ਸਮੇਂ ਸਮੇਂ ਤੇ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਡੇਂਗੂ ਮੱਛਰ ਦੇ ਲਾਰਵਾ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਡਾ. ਰਾਜੀਵ ਭਗਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ ਤਾਂ ਜੋ ਕੋਰੋਨਾ ਦੇ ਇਸ ਦੌਰ ਵਿੱਚ ਡੇਂਗੂ ਨਾਲ ਵੀ ਨਜਿਠਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਸੈਲਫ ਮੈਡੀਕੇਸ਼ਨ ਤੋਂ ਬਚਣ ਤੇ ਡਾਕਟਰੀ ਸਲਾਹ ਨਾਲ ਹੀ ਕੋਈ ਦਵਾਈ ਲੈਣ ਦੀ ਅਪੀਲ ਕੀਤੀ। ਤਸਵੀਰ-ਸਮੇਤ