ਮਾਹਿਲਪੁਰ 07 ਅਗਸਤ (ਜਸਵਿੰਦਰ ਹੀਰ ) ਅੱਜ ਹਲਕਾ ਚੱਬੇਵਾਲ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ  ਵੱਖ-ਵੱਖ ਪਿੰਡਾਂ ਵਿੱਚ ਸੂਬੇ ਦੀ ਕਾਗਰਸ ਸਰਕਾਰ ਖਿਲਾਫ਼ ਜਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਹਰੇਬਾਜੀ ਕੀਤੀ ਗਈ। ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਨੇ ਪਿੰਡ ਠੰਡਲ ਵਿਖੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਕਾਗਰਸ ਸਰਕਾਰ ਖਿਲਾਫ਼ ਜੰਮ ਕੇ ਭੜਾਸ ਕੱਢੀ।ਆਪਣੇ ਸੰਬੋਧਨ ਦੌਰਾਨ ਉਨਾ ਦੋਸ਼ ਲਾਉਦਿਆ ਕਿਹਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਗਰੀਬਾਂ ਤੇ ਦਲਿੱਤ ਵਰਗ ਲਈ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਬੰਦ ਕਰਕੇ ਕੈਪਟਨ ਦੀ ਅਗਵਾਈ ਵਾਲੀ ਕਾਗਰਸ ਸਰਕਾਰ ਗਰੀਬ ਲੋਕਾ ਦਾ ਗਲਾ ਘੁੱਟ ਰਹੀ ਹੈ। ਉਨਾਂ ਕਾਗਰਸ ਸਰਕਾਰ ਦੀ ਪੋਲ ਖੋਲਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਤਾਂ ਵਿੱਚ ਆਉਣ ਤੋ ਪਹਿਲਾਂ ਜਿੱਥੇ ਝੂਠੀਆਂ ਸੌਹਾ ਖਾ ਕੇ ਪੰਜਾਬ ਦੇ ਲੋਕਾ ਨੂੰ ਘਰ-ਘਰ ਨੋਕਰੀ,ਕਰਜ਼ਾ ਮੁਆਫੀ, ਮੋਬਾਇਲ ਫੋਨ ਦੇਣ ਵਰਗੇ ਝੂਠੇ ਲਾਰੇ ਲਾਏ ਉੱਥੇ ਆਪਣੇ ਚੋਣ ਮੈਨੀਫੈਸਟੋ ਵਿੱਚ ਗਰੀਬ,ਐਸ.ਸੀ. ਤੇ ਬੀ.ਸੀ. ਭਾਈਚਾਰੇ ਦੇ ਲੋਕਾਂ ਲਈ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਸੱਤਾਂ ਸੰਭਾਲਦਿਆਂ ਹੀ ਸਾਰੇ ਵਾਅਦੇ ਨਜਰ ਅੰਦਾਜ ਕਰ ਦਿੱਤੇ ਸੱਗੋ ਉੱਲਟਾਂ ਗਰੀਬਾਂ ਦੇ ਨੀਲੇ ਕਾਰਡ, ਪੈਨਸ਼ਨਾਂ,ਸ਼ਗਨ ਸਕੀਮਾਂ ਕੱਟ ਦਿੱਤੀਆਂ ।ਉਨਾਂ ਕਿਹਾ ਕਿ ਕਰੋਨਾਂ ਮਹਾਂਮਾਰੀ ਦੋਰਾਨ ਗਰੀਬਾਂ ਲਈ ਕੇਦਰ ਸਰਕਾਰ ਵੱਲੋਂ ਆਏ ਰਾਸ਼ਨ ਨੂੰ ਗਰੀਬ ਲੋਕਾਂ ਵਿੱਚ ਵੰਡਣ ਦੀ ਬਜਾਏ ਕਾਗਰਸੀਆਂ ਵੱਲੋ ਆਪਣੇ ਚਹੇਤਿਆਂ ਨੂੰ ਵੰਡ ਕੇ ਰਾਸ਼ਨ ਦੀ ਕਾਣੀ ਵੰਡ ਕਰਕੇ ਘਪਲੇਬਾਜੀ ਕੀਤੀ ਗਈ ਅਤੇ ਕਾਗਰਸ ਸਰਕਾਰ ਵੱਲੋ ਗਰੀਬ ਲੋਕਾਂ ਦੀਆਂ ਲੱਗੀਆਂ ਬੁਢਾਪਾਂ ਪੈਨਸ਼ਨਾਂ ਬੰਦ ਕਰਕੇ ਮਿਲੀ ਪੈਨਸ਼ਨ ਰਾਸ਼ੀ ਨੂੰ ਰਿਕਵਰ ਕਰਨ ਦਾ ਗਰੀਬ ਮਾਰੂ ਫੈਸਲਾਂ ਕੀਤਾ ਗਿਆ ਹੈ ਜਿਸਦਾ ਅਕਾਲੀ ਦਲ ਡਟਵਾਂ ਵਿਰੋਧ ਕਰੇਗਾ। ਉਨਾ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵੱਲੋ ਸ਼ੁਰੂ ਕੀਤੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਨੂੰ ਕਾਗਰਸ ਸਰਕਾਰ ਵੱਲੋ ਬੰਦ ਕਰ ਕੇ ਗਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਤੋ ਵਾਝਾਂ ਕਰ ਦਿੱਤਾਂ ਅਤੇ ਕਾਗਰਸ ਦੇ ਗਰੀਬਾਂ ਤੇ ਮਜਦੂਰਾਂ ਦੇ ਕਰਜਾ ਮੁਆਫੀ ਦੇ ਐਲਾਨ ਫੋਕੇ ਲਾਰੇ ਹੀ ਸਾਬਤ ਹੋਏ ਹਨ।ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਸੂਬੇ ਦੇ ਗਰੀਬ, ਦਲਿੱਤ, ਕਿਸਾਨ ਸਮੇਤ ਹਰ ਵਰਗ ਦੇ ਹੱਕਾਂ ਲਈ ਡੱਟਿਆਂ ਰਿਹਾ ਹੈ ਅਤੇ ਮੋਜੂਦਾ ਕਾਗਰਸ ਸਰਕਾਰ ਵੱਲੋ ਬੰਦ ਕੀਤੀਆਂ ਲੋਕ ਭਲਾਈ ਸਕੀਮਾਂ ਚਾਲੂ ਕਰਾਉਣ ਲਈ ਲਗਾਤਾਰ ਸੰਘਰਸ਼ ਕਰਦਾ ਰਹੇਗਾ।ਇਸ ਰੋਸ ਪ੍ਰਦਰਸ਼ਨ ਦੌਰਾਨ ਰਵਿੰਦਰ ਸਿੰਘ ਠੰਡਲ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ, ਮਾਸਟਰ ਰਛਪਾਲ ਸਿੰਘ ਜਲਵੇੜਾ ਸਰਕਲ ਪ੍ਰਧਾਨ, ਕਮਲਜੀਤ ਸਿੰਘ ਟੋਡਰਪੁਰ ਬਲਾਕ ਸੰਮੀ ਮੈਂਬਰ, ਤਰਲੋਚਨ ਸਿੰਘ, ਨੰਬਰਦਾਰ ਗੁਰਨਾਮ ਸਿੰਘ, ਜੋਗਿੰਦਰ ਸਿੰਘ, ਰਾਜ ਕੁਮਾਰ, ਸੋਹਣ ਲਾਲ, ਨਿਰਮਲ ਸਿੰਘ, ਜੋਗਿੰਦਰ ਸਿੰਘ, ਮਹਿੰਦਰ ਸਿੰਘ, ਹੰਸ ਰਾਜ, ਵਿਜੈ ਪਾਲ ਸਿੰਘ ਆਦਿ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।