ਮਾਹਿਲਪੁਰ 31 ਜੁਲਾਈ (ਜਸਵਿੰਦਰ ਹੀਰ )

ਅੱਜ ਹਲਕਾ ਚੱਬੇਵਾਲ ਦੇ ਸਰਕਲ ਸਰਹਾਲਾਂ ਕਲਾਂ, ਮੇਹਟੀਆਣਾ ਅਤੇ ਅੱਤੋਵਾਲ ਦੇ ਸੀਨੀਅਰ ਅਕਾਲੀ ਆਗੂਆਂ ਤੇ ਵਰਕਰਾਂ ਵੱਲੋ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਸੂਬਾ ਜਨਰਲ ਸਕੱਤਰ ਦੀ ਅਗਵਾਈ ਵਿੱਚ ਡੇਰਾ ਸਿਰਸਾ ਦੀ ਸ਼ਰਧਾਲੂ ਵੀਰਪਾਲ ਕੋਰ ਖਿਲਾਫ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਣ ਤੇ ਥਾਣਾ ਮੇਹਟੀਆਣਾ ਦੇ ਮੁੱਖੀ ਇੰਸਪੈਕਟਰ ਮਨਮੋਹਣ ਕੁਮਾਰ ਨੂੰ ਮੰਗ ਪੱਤਰ ਦਿੱਤਾ। ਇਸ ਮੋਕੇ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਡੇਰਾ ਸਿਰਸਾ ਦੀ ਸ਼ਰਧਾਲੂ ਵੀਰਪਾਲ ਕੋਰ ਵੱਲੋ ਪਿਛਲੇ ਦਿਨੀਂ ਡੇਰਾ ਮੁੱਖੀ ਦੀ ਤੁਲਨਾ ਸਿੱਖ ਗੁਰੂ ਸਾਹਿਬਾਨ ਨਾਲ ਕਰਨ ਤੇ ਸਮੂਹ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨਾ ਪੁਲਿਸ ਪ੍ਰਸ਼ਾਸ਼ਨ ਤੇ ਸਰਕਾਰ ਤੋ ਮੰਗ ਕਰਦਿਆਂ ਕਿਹਾ ਡੇਰਾ ਸਿਰਸਾ ਸ਼ਰਧਾਲੂ ਵੀਰਪਾਲ ਕੋਰ ਖਿਲਾਫ ਕਾਨੂੰਨ ਮੁਤਾਬਕ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਕੇਸ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ।ਇਸ ਮੋਕੇ ਜਥੇਦਾਰ ਪਰਮਜੀਤ ਸਿੰਘ ਪੰਜੋੜ, ਮਾਸਟਰ ਰਸ਼ਪਾਲ ਸਿੰਘ ਜਲਵੇੜਾ, ਜਰਨੈਲ ਸਿੰਘ ਖਾਲਸਾ ਬੱਡੋਂ, ਸਰਬਜੋਤ ਸਿੰਘ ਸਾਬਾ, ਕੇਵਲ ਸਿੰਘ ਖਨੋੜਾ, ਰਵੀ ਮੇਹਟੀਆਣਾ, ਕਰਨਜੀਤ ਸਿੰਘ ਰਿੱਕੀ, ਸਿਮਰਨਜੀਤ ਸਿੰਘ ਰਾਜਪੁਰ ਭਾਈਆਂ, ਰਜਿੰਦਰ ਸਿੰਘ ਭੂੰਗਰਨੀ, ਰਾਜ ਕੁਮਾਰ ਭੂੰਗਰਨੀ, ਗੁਰਮਿੰਦਰ ਸਿੰਘ, ਮਨਦੀਪ ਸਿੰਘ ਕੋਟਫਤੂਹੀ, ਜਸਵਿੰਦਰ ਸਿੰਘ ਮਾਨਾ, ਸੁਖਦੀਪ ਸਿੰਘ ਪੰਡੋਰੀ ਬੀਬੀ, ਮਨਜੀਤ ਸਿੰਘ ਬਿੱਟਾ,ਗੁਰਪ੍ਰੀਤ ਸਿੰਘ, ਲੰਬੜਦਾਰ ਸੋਹਣ ਲਾਲ, ਮਾਸਟਰ ਕੇਹਰੂ ਰਾਮ, ਸੁਖਵਿੰਦਰ ਸਿੰਘ ਅਹਿਰਾਣਾ ਕਲਾ, ਹਰਜਿੰਦਰ ਸਿੰਘ ਪੰਚ ਆਦਿ ਹਾਜਰ ਸਨ।