ਫਗਵਾੜਾ (ਡਾ ਰਮਨ ) ਡਾ. ਰਾਜਨ ਆਈ ਕੇਅਰ ਹਸਪਤਾਲ ਦੇ ਐਮ.ਡੀ. ਡਾ. ਐਸ. ਰਾਜਨ ਨੇ ਦੱਸਿਆ ਕਿ ਦੁਨੀਆ ਭਰ ਵਿਚ ਚਿੱਟੇ ਮੋਤੀਏ ਦੇ ਮਰੀਜਾਂ ਲਈ ਟਰਾਈਫੋਕਲ ਲੈਨਜ ਵਰਦਾਨ ਸਾਬਿਤ ਹੋ ਰਹੇ ਹਨ। ਕਿਉਂਕਿ ਜਿੱਥੇ ਪੁਰਾਣੇ ਮੋਨੋਫੋਕਲ ਲੈਨਜ ਨਾਲ ਸਿਰਫ ਇਕ ਤਰ੍ਹਾਂ ਦੀ ਨਜਰ ਜਿਵੇਂ ਦੂਰ ਜਾਂ ਨੇੜੇ ਦੀ ਨਜ਼ਰ ਹੀ ਬਣਦੀ ਸੀ ਅਤੇ ਮਰੀਜਾਂ ਨੂੰ ਲੈਨਜ ਪਾਉਣ ਦੇ ਬਾਵਜੂਦ ਐਨਕ ਲਗਾਉਣੀ ਪੈਂਦੀ ਸੀ। ਜਦਕਿ ਹੁਣ ਟਰਾਈ ਫੋਕਲ ਲੈਨਜ ਨਾਲ ਦੂਰ ਅਤੇ ਨੇੜੇ ਦੇ ਨਾਲ ਹੀ ਵਿਚਕਾਰਲੀ ਨਜਰ ਵੀ ਸਾਫ ਮਿਲਦੀ ਹੈ। ਜਿਸ ਕਰਕੇ ਇਹ ਲੈਨਜ ਮਰੀਜਾਂ ਦੀ ਪਹਿਲੀ ਪਸੰਦ ਬਣ ਗਏ ਹਨ। ਉਹਨਾਂ ਦੱਸਿਆ ਕਿ ਵਿਦੇਸ਼ਾਂ ਦੇ ਮੁਕਾਬਲੇ ਇੱਥੇ ਇਹਨਾਂ ਲੈਨਜਾਂ ਦੀ ਕੀਮਤ ਚਾਰ ਗੁਣਾ ਘੱਟ ਹੋਣ ਕਰਕੇ ਬਾਹਰਲੇ ਦੇਸ਼ਾਂ ਤੋਂ ਵੀ ਲੋਕ ਇੱਥੇ ਲੈਨਜ ਪਵਾਉਣ ਲਈ ਆ ਰਹੇ ਹਨ। ਇਸ ਲੈਨਜ ਨੂੰ ਪਾਉਣ ਲਈ ਨਾ ਟੀਕਾ ਤੇ ਨਾ ਟਾਂਕਾ ਲਗਾਇਆ ਜਾਂਦਾ ਹੈ। ਨਾ ਕੋਈ ਦਰਦ ਹੁੰਦੀ ਹੈ ਤੇ ਨਾ ਹੀ ਮਰੀਜ ਨੂੰ ਦਾਖਲ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਇਕ ਦੋ ਦਿਨ ਬਾਅਦ ਹੀ ਮਰੀਜ ਆਪਣੇ ਕੰਮ ਤੇ ਵੀ ਜਾ ਸਕਦਾ ਹੈ।