ਰੈਕਸਡੇਲ, ਈਟੋ ਬੀਕੋ (ਟੋਰਾਂਟੋ ) ਦੇ ਗੁਰੂ ਘਰ ਵੱਲੋਂ ਵਿਦਿਆਰਥੀਆਂ ਲਈ ਟਿਫ਼ਨ ਲੰਗਰ ਦੀ ਪਹਿਲ ਕੀਤੀ ਗਈ ਹੈ, ਜੋ ਕਾਬਲੇ ਤਰੀਫ਼ ਹੈ | ਓਥੇ ਫੀਸਾਂ ਬਹੁਤ ਹਨ ਕੰਮ ਦੀ ਸੀਮਤਾਈ ਹੈ, ਮਹਿੰਗਾਈ ਬਹੁਤ ਹੈ | ਇਹੋ ਜਿਹੇ ਆਪਾ-ਧਾਪੀ ਦੇ ਯੁਗ ‘ਚ ਨਾਨਕ ਦੇ ਪੁੱਤਰਾਂ ਵੱਲੋਂ ਕੀਤਾ ਇਹ ਉਪਰਾਲਾ ਸਲਾਂਘਾਯੋਗ ਹੈ, ਕਈ ਵਾਰ ਅਸੀਂ ਊਈਂ ਵਿਦਵਾਨੀ ਘੋਟਣ ਦੇ ਚੱਕਰ ‘ਚ ਲੰਗਰ ‘ਤੇ ਤੰਜ ਕਸਣ ਲੱਗ ਜਾਂਦੇ ਹਾਂ …ਜਿਸ ਤੋਂ ਬਚਣਾ ਚਾਹੀਦਾ ਹੈ, ਸਮਝਣਾ ਚਾਹੀਦਾ ਹੈ ਕਿ ਨਾਨਕ ਸਾਹਿਬ ਦੇ ਵਿਸ਼ਾਲ ਵਿਜ਼ਡਮ ਨੂੰ… ਜਿਸਦੇ ਅਸੀਂ ਪਾਸਕ ਦੇ ਵੀ ਪਾਸ ਨਹੀਂ ਹਾਂ…ਖ਼ੈਰ !!

ਓਥੋਂ ਗੁਰੂ ਘਰੋਂ ਕੋਈ ਵੀ ਵਿਦਿਆਰਥੀ, ਕਿਸੇ ਵੀ ਸੱਜੇ-ਖੱਬੇ ਪੱਖ ਦਾ ਹੋਵੇ ਉਹ ਬੇ-ਝਿਜਕ ਟਿਫ਼ਨ ਲੈਜਾ ਸਕਦੈ ਤੇ ਪੈਕਿੰਗ ਦੀ ਸੇਵਾ ਕਰ ਸਕਦੈ | ਸੇਵਾ ਲਈ ਇਨ੍ਹਾਂ ਇਹ ਨੰਬਰਾਂ ਉੱਤੇ +1(647)544-4448,+1(437)228-3412 ਗੱਲ ਕਰ ਸਕਦੈ |