Home Punjabi-News ਟੈਫ੍ਰਿਕ ਰੂਲ ਦੀ ਉਲੰਘਨਾ ਕਰਨ ਵਾਲੇ ਕਾਲੇ ਸ਼ੀਸ਼ੇ,ਬਿਨਾਂ ਨੰਬਰ ਪਲੇਟ, ਗਲਤ ਨੰਬਰ...

ਟੈਫ੍ਰਿਕ ਰੂਲ ਦੀ ਉਲੰਘਨਾ ਕਰਨ ਵਾਲੇ ਕਾਲੇ ਸ਼ੀਸ਼ੇ,ਬਿਨਾਂ ਨੰਬਰ ਪਲੇਟ, ਗਲਤ ਨੰਬਰ ਪਲੇਟ ,ਅਤੇ ਟ੍ਰਿਪਲ ਰਾਈਡਿੰਗ ਕਰਨ ਵਾਲਿਆ ਦੇ ਕੱਟੇ ਚਲਾਨ

ਕੋਵਿਡ-19 ਕੋਰੋਨਾ ਮਹਾਂਮਾਰੀ ਪ੍ਰਤੀ ਆਉਣ ਜਾਣ ਵਾਲੇ ਲੋਕਾਂ ਨੂੰ ਕੀਤਾ ਜਾਗਰੂਕ ਅਤੇ ਮਾਸਕ ਪਹਿਣਨ ਦੀ ਦਿੱਤੀ ਜ਼ਰੂਰੀ ਹਿਦਾਇਤ
ਫਗਵਾੜਾ,(ਡਾ ਰਮਨ ) ਟ੍ਰੈਫਿਕ ਰੂਲ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਲੋਕਾ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਮਨੋਰਥ ਸਦਕਾ ਐੱਸ.ਐੱਚ.ਓ. ਥਾਣਾ ਸਦਰ ਸਬ ਇੰਸਪੈਕਟਰ ਰਮਨ ਕੁਮਾਰ ਵੱਲੋਂ ਆਪਣੀ ਟੀਮ ਸਮੇਤ ਭੁੱਲਾਰਾਈ ਬਾਈਪਾਸ ਵਿਖੇ ਆਉਣ ਜਾਣ ਵਹੀਕਲਾ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਉਨ੍ਹਾਂ ਆਉਣ ਜਾਣ ਵਾਲੇ ਉਨ੍ਹਾਂ ਵਹੀਕਲਾ ਜਿਨ੍ਹਾਂ ਦੇ ਕਾਲੇ ਸ਼ੀਸ਼ੇ, ਬਿਨਾਂ ਨੰਬਰ ਪਲੇਟ, ਗਲਤ ਨੰਬਰ ਪਲੇਟ, ਅਤੇ ਟ੍ਰਿਪਲ ਰਾਈਡਿੰਗ ਕਰਨ ਵਾਲਿਆ ਦੇ ਚਲਾਨ ਕੱਟੇ ਅਤੇ ਉਨ੍ਹਾਂ ਚੋਂ ਕੁਝ ਲੋਕਾ ਨੂੰ ਹਿਦਾਇਤ ਦੇ ਕੇ ਅਪਣੇ ਕਾਗਜਾਤ ਮੁੰਕਮਲ ਤੇ ਬਣਾਉਣ ਬਾਰੇ ਵੀ ਅਪੀਲ ਕੀਤੀ ਉਨ੍ਹਾਂ ਨਾਲ ਹੀ ਕੋਵਿਡ-19 ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਮਾਸਕ ਪਹਿਣਨ ਲਈ ਵੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਲਾਕਡਾਊਨ ਦਰਮਿਆਨ ਚੋਂ ਬਾਹਰ ਨਾ ਨਿਕਲਿਆ ਜਾਵੇ ਜੇਕਰ ਬਹੁਤ ਹੀ ਜ਼ਰੂਰੀ ਕੰਮ ਹੋਵੇ ਤਾਂ ਹੀ ਜਾਇਆ ਜਾਵੇ। ਇਸ ਮੌਕੇ ਉਨ੍ਹਾਂ ਨਸ਼ਾ ਵੇਚਣ ਅਤੇ ਖਰੀਦਣ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਵੀ ਅਨਸਰ ਨਸ਼ਾ ਵੇਚਦਾ ਜਾਂ ਖਰੀਦਦਾ ਕਾਬੂ ਕਰ ਲਿਆ ਤਾਂ ਉਸ ਨੂੰ ਕਿਸੇ ਵੀ ਸੂਰਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।