ਚੰਡੀਗੜ੍ਹ, 6 ਸਤੰਬਰ, 2019 – ਪੰਜਾਬ ਸਰਕਾਰ ਵੱਲੋਂ ਟੀਵੀ ਸੀਰੀਅਲ ‘ਰਾਮ ਸੀਆ ਕੇ ਲਵ ਕੁਸ਼’ ਦੇ ਟੈਲੀਕਾਸਟ ਨੂੰ ਬੈਨ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਜ਼ਿਲ੍ਹਿਆਂ ਦੇ ਡੀਸੀਜ਼ ਇਸ ਹੁਕਮ ਨੂੰ ਸੂਬੇ ਭਰ ‘ਚ ਲਾਗੂ ਕਰਵਾਉਣ।

ਅਸਲ ‘ਚ ਕਲਰ ਟੀ.ਵੀ. ਤੇ ਵਿਖਾਏ ਜਾਂਦੇ ਸੀਰੀਅਲ ‘ਰਾਮ ਸੀਆ ਕੇ ਲਵ ਕੁਸ਼’ ‘ਚ ਭਗਵਾਨ ਵਾਲਮੀਕਿ ਜੀ ਬਾਰੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਵਿਰੋਧ ਵਿੱਚ ਪੰਜਾਬ ਭਰ ‘ਚ ਵੱਖ ਵੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਇਸ ਦੇ ਸਬੰਧ ‘ਚ ਵਾਲਮੀਕਿ ਸਮਾਜ ਵੱਲੋਂ ਮੀਟਿੰਗ ਕਰਕੇ 7 ਸਤੰਬਰ ਨੂੰ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ। ਜਿਸ ਨੂੰ ਧਿਆਨ ‘ਚ ਰੱਖਦੇ ਹੋਏ ਸੂਬੇ ਦੇ ਸਾਰੇ ਡੀਸੀਜ਼ ਨੂੰ ਇਸ ਸੀਰੀਅਲ ਨੂੰ ਬੰਦ ਕਰਨ ਕਰਵਾਉਣ ਲਈ ਕਿਹਾ ਗਿਆ ਹੈ।