ਹੈਦਰਾਬਾਦ ਵਿਖੇ ਹੋਏ ਰੇਪ ਅਤੇ ਹੱਤਿਆ ਕਾਂਡ ਦੇ ਵਿਰੋਧ ਵਜੋਂ ਬਾਲੀਵੁੱਡ ਦੀ ਆਈਟਮ ਗਰਲ ਰਾਖੀ ਸਾਵੰਤ ਵੱਲੋਂ ਸੋਸ਼ਲ ਮੀਡੀਆ ‘ਤੇ ਕਥਿਤ ਤੌਰ ‘ਤੇ ਹਿੰਦੁਸਤਾਨ ਦੇ ਸਾਰੇ ਹੀ ਟਰੱਕ ਡਰਾਈਵਰਾਂ ਨੂੰ ਆਪਣੇ ਬਿਆਨ ਦੇ ਵਿੱਚ ਜਿਸ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਉਸ ਦਾ ਵਿਰੋਧ ਕਰਦੇ ਹੋਏ ਜ਼ਿਲ੍ਹਾ ਫਾਜਿਲਕਾ ਦੇ ਸਾਰੇ ਹੀ ਟਰੱਕ ਅਪਰੇਟਰ ਯੂਨੀਅਨ ਅਤੇ ਟਰੱਕ ਡਰਾਈਵਰਾਂ ਦੇ ਵੱਲੋਂ ਰਾਖੀ ਸਾਵੰਤ ਦੇ ਵਿਰੋਧ ਵਿੱਚ ਕੀਤੀ ਗਈ ਨਾਅਰੇਬਾਜ਼ੀ ਅਤੇ ਮੰਗ ਕੀਤੀ ਗਈ ਕਿ ਰਾਖੀ ਸਾਵੰਤ ਮੰਗੇ ਮਾਫੀ ਨਹੀਂ ਤਾਂ ਉਸ ਦਾ ਹਰ ਜਗ੍ਹਾ ਤੇ ਵਿਰੋਧ ਕੀਤਾ ਜਾਏਗਾ। ਇਸ ਮੌਕੇ ਇਕੱਠੇ ਹੋਏ ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਉਹ ਮੰਨਦੇ ਹਨ ਕਿ ਨਿਰਭਿਆ ਹੱਤਿਆ ਕਾਂਡ ਦੇ ਵਿੱਚ ਦੋਸ਼ੀ ਟਰੱਕ ਲਾਈਨ ਦੇ ਨਾਲ ਸਬੰਧਤ ਸਨ। ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਰੇ ਹੀ ਟਰੱਕ ਡਰਾਈਵਰਾਂ ਨੂੰ ਇਸ ਨਜ਼ਰੀਏ ਨਾਲ ਦੇਖਿਆ ਜਾਵੇ। ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਟਰੱਕ ਡਰਾਈਵਰ ਵਿੱਚ ਸਮਾਜ ਦਾ ਹਿੱਸਾ ਹਨ ਅਤੇ ਉਨ੍ਹਾਂ ਦੇ ਘਰ ਵੀ ਧੀਆਂ ਭੈਣਾਂ ਹਨ ਜੇਕਰ ਕੁਝ ਲੋਕ ਇਸ ਤਰ੍ਹਾਂ ਦੇ ਗਲਤ ਹਰਕਤ ਕਰਦੇ ਹਨ ਤਾਂ ਇਸ ਦਾ ਮਤਲਬ ਨਹੀਂ ਕਿ ਸਾਰੇ ਦਾ ਸਾਰਾ ਟਰੱਕ ਮਹਿਕਮਾ ਹੀ ਇਸ ਤਰ੍ਹਾਂ ਦਾ ਹੈ।

ਟਰੱਕ ਡਰਾਈਵਰਾਂ ਨੇ ਰਾਖੀ ਸਾਵੰਤ ਦੇ ਵਿਰੁੱਧ ਜਿੱਥੇ ਨਾਅਰੇਬਾਜ਼ੀ ਕੀਤੀ, ਉੱਥੇ ਨਾਲ ਹੀ ਮੰਗ ਕੀਤੀ ਕਿ ਜੇਕਰ ਰਾਖੀ ਸਾਵੰਤ ਵੱਲੋਂ ਟਰੱਕ ਡਰਾਈਵਰ ਵੀਰਾਂ ਤੋਂ ਮਾਫ਼ੀ ਨਾ ਮੰਗੀ ਗਈ ਤਾਂ ਉਸ ਦਾ ਹਿੰਦੁਸਤਾਨ ਪੱਧਰ ‘ਤੇ ਉਸ ਦਾ ਵਿਰੋਧ ਕੀਤਾ ਜਾਵੇਗਾ।