ਬਿਊਰੋ ਰਿਪੋਰਟ-

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਮੁਲਕ ਦੀ ਫੈਡਰਲ ਪਾਰਲੀਮੈਂਟ ਭੰਗ ਕਰ ਕੇ ਨਵੀਆਂ ਚੋਣਾਂ ਕਰਾਉਣ ਦਾ ਰਸਮੀ ਐਲਾਨ ਕਰ ਦਿੱਤਾ ਹੈ . ਇਹ ਚੋਣਾਂ 21 ਅਕਤੂਬਰ , 2019 ਨੂੰ ਹੋਣਗੀਆਂ . ਇਸ ਵੇਲੇ ਟਰੂਡੋ ਦੀ ਅਗਵਾਈ ‘ਚ ਲਿਬਰਲ ਪਾਰਟੀ ਦੀ ਸਰਕਾਰ ਹੈ ਅਤੇ ਦੂਜੀ ਵਾਰ ਲੋਕਾਂ ਤੋਂ ਫ਼ਤਵਾ ਮੰਗ ਰਹੀ ਹੈ . ਇਸ ਦੀ ਮੁੱਖ ਵਿਰੋਧੀ ਪਾਰਟੀ ਟੋਰੀ ( ਕਨਜ਼ਰਵੇਟਵ ) ਪਾਰਟੀ ਹੈ . ਤੀਜੀ ਧਿਰ ਜਗਮੀਤ ਸਿੰਘ ਦੀ ਅਗਵਾਈ ਹੇਠਲੀ ਐਨ ਡੀ ਪੀ ਹੈ।