(ਡਾ ਰਮਨ/ਅਜੇ ਕੋਛੜ) ਵਿਸ਼ਵ ਭਰ ਨੂੰ ਅਪਣੀ ਲਪੇਟ ਵਿੱਚ ਲੈ ਚੁੱਕੇ ਨੋਬਲ ਕਰੋਨਾ ਵਾਇਰਸ ਨੇ ਮਹਾਂਮਾਰੀ ਦਾ ਰੂਪ ਧਾਰ ਲਿਆ ੲਿਸ ਲਾਇਲਾਜ ਬਿਮਾਰੀ ਨੇ ਦੁਨੀਆ ਭਰ ਵਿੱਚ ਭੈਅ ਵਾਲਾ ਮਾਹੌਲ ਬਣਾ ਦਿੱਤਾ ਹੈ ਜਿਸ ਨੂੰ ਰੋਕਣ ਲਈ ਅਤੇ ਲੋਕਾਂ ਨੂੰ ੲਿਸ ਪ੍ਰਤੀ ਸੁਚੇਤ ਰਹਿਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ 22 ਮਾਰਚ ਦਿਨ ਅੈਤਵਾਰ ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਦਿੱਤੇ ਜੰਤਾ ਕਰਫਿਊ ਅੈਲਾਨ ਦਾ ਫਗਵਾੜਾ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਲਾਕ ਡਾਊਨ ਰਿਹਾ ਅਤੇ ਲੋਕਾ ਵਲੋ ਭਰਵਾ ਸਮਰਥਨ ਕੀਤਾ ਗਿਆ ਜਿਸ ਤਹਿਤ ਅੱਜ ਸਵੇਰ ਤੋਂ ਹੀ ਲੋਕ ਅਪਣੇ ਘਰਾ ਵਿੱਚ ਸਿਮਟ ਕੇ ਰਹਿ ਗਏ ਅਤੇ ਗਲੀਆ ਮੁਹੱਲਿਆਂ ਸੜਕਾ ਰੇਲਵੇ ਸਟੇਸ਼ਨ ਬੱਸ ਸਟੈਂਡ ਤੋਂ ੲਿਲਾਵਾ ਹੋਰ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਸੰਨਾਟਾ ਛਾਇਆ ਰਿਹਾ‌ ਅਤੇ ਐਮਜੈਸੀ ਸੇਵਾਵਾਂ ਤੋਂ ੲਿਲਾਵਾ ਧਾਰਮਿਕ ਸਥਾਨ ਜਨਤਕ ਟ੍ਰਾਸਪੋਰਟ ਆਦਿ ਮੁੰਕਮਲ ਤੌਰ ਤੇ ਬੰਦ ਰਹੇ