ਅਸ਼ੋਕ ਲਾਲ –

ਜ਼ਿਲ੍ਹਾ ਜਲੰਧਰ ਦੀ ਨੌਂ ਦੇ ਪਿੰਡ ਜੰਡਿਆਲਾ ਮੰਜਕੀ ਦੀ ਦੁਸਹਿਰਾ ਗਰਾਉਂਡ ਵਿਖੇ ਕਰਵਾਏ ਜਾ ਰਹੇ ਦੁਸਹਿਰੇ ਦੇ ਸਬੰਧ ਵਿੱਚ ਸ੍ਰੀ ਰਾਮ ਲੀਲਾ ਦੁਸਹਿਰਾ ਉਤਸਵ ਕਮੇਟੀ ਦੇ ਪ੍ਰਧਾਨ ਮੱਖਣ ਪੱਲਣ ਦੀ ਅਗਵਾਈ ਵਿਚ ਇੱਕ ਵਿਸ਼ੇਸ਼ ਮੀਟਿੰਗ ਜੰਡਿਆਲਾ ਮੰਜਕੀ ਵਿਖੇ ਕੀਤੀ ਗਈ ਇਸ ਮੌਕੇ ਕਮੇਟੀ ਮੈਂਬਰਾਂ ਡਿਊਟੀਆਂ ਵੀ ਲਗਾਈਆਂ ਗਈਆਂ ਇਸ ਮੌਕੇ ਪ੍ਰਧਾਨ ਮੱਖਣ ਪੱਲਣ ਨੇ ਦੱਸਿਆ ਕਿ ਇਸ ਵਾਰ ਦਾ ਦੁਸਹਿਰਾ ਵੇਖਣ ਯੋਗ ਹੋਵੇਗਾ ਬਹੁਤੀ ਸੁੰਦਰ ਝਾਕੀਆਂ ਬਣਾਈਆਂ ਜਾਣਗੀਆਂ ਇਸ ਵਾਰ ਜਿਹੜੇ ਰਾਵਣ ਕੁੰਭਕਰਨ ਦੇ ਪੁਤਲੇ 50- 50 ਫੁੱਟ ਦੇ ਹੋਣਗੇ ਰਾਵਣ ਦੀ ਲੰਕਾ ਬਹੁਤ ਹੀ ਸੁੰਦਰ ਬਣਾਈ ਜਾਵੇਗੀ ਇਸ ਮੌਕੇ ਕਮੇਟੀ ਮੈਂਬਰ ਕਮਲ ਗੋਗਨਾ ਪਵਨ ਮੈਹਨ ਪ੍ਰਮੋਦ ਕੁਮਾਰ ਦੀਪਕ ਮਹਿਨ ਯਸ਼ਪਾਲ ਡਿੰਪਲ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਵੀ ਹਾਜ਼ਰ ਸਨ।