ਫਗਵਾੜਾ :- ( *ਮੋਨੂੰ ਸਰਵਟੇ* ) ਫਗਵਾੜਾ ਦੇ ਵਾਰਡ ਨੰਬਰ 4 ਦੇ ਧੜੱਲੇਦਾਰ ਕੌਂਸਲਰ ਦਰਸ਼ਨ ਲਾਲ ਧਰਮਸੋਤ ਨੇ ਅੱਜ ਆਪਣੇ ਵਾਰਡ ਵਿੱਚ ਵੱਖ ਵੱਖ ਵਿਕਾਸ ਦੇ ਕੰਮਾਂ ਦੀ ਹਨ੍ਹੇਰੀ ਲਿਆ ਦਿੱਤੀ। ਫਗਵਾੜਾ ਦੇ ਨਵ ਨਿਯੁਕਤ ਏ ਡੀ ਸੀ ਅਤੇ ਕਮਿਸ਼ਨਰ ਸ. ਗੁਰਮੀਤ ਸਿੰਘ ਮੁਲਤਾਨੀ, ਫਗਵਾੜਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸੰਜੀਵ ਬੁੱਗਾ, ਪਦਮ ਦੇਵ ਸੁਧੀਰ ਨਿੱਕਾ ਕੌਂਸਲਰ, ਜਤਿੰਦਰ ਵਰਮਾਨੀ ਕੌਂਸਲਰ, ਰਾਮ ਪਾਲ ਉੱਪਲ਼ ਕੌਂਸਲਰ, ਮੁਨੀਸ਼ ਪ੍ਰਭਾਕਰ ਕੌਂਸਲਰ, ਭਾਸ਼ੀ ਅਤੇ ਹੋਰ ਮੁਹੱਲਾ ਨਿਵਾਸੀਆਂ ਦੀ ਮੌਜੂਦਗੀ ਵਿੱਚ ਕੌਂਸਲਰ ਦਰਸ਼ਨ ਲਾਲ ਧਰਮਸੋਤ ਨੇ 9.53 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਤਮ ਨਗਰ ਅਤੇ ਗ੍ਰੀਨ ਪਾਰਕ ਵਿੱਚ ਕੰਕਰੀਟ ਸੜਕਾਂ ਦਾ ਉਦਘਾਟਨ ਕਰ ਕੇ ਇਲਾਕਾ ਨਿਵਾਸੀਆਂ ਦੀ ਵਾਹ ਵਾਹ ਹਾਸਲ ਕੀਤੀ। ਕੌਂਸਲਰ ਦਰਸ਼ਨ ਲਾਲ ਧਰਮਸੋਤ ਨੇ ਇਸ ਮੌਕੇ ਐਲਾਨ ਕੀਤਾ ਕਿ ਕੀਰਤੀ ਨਗਰ ਅਤੇ ਡਾ. ਸਤੀਸ਼ ਨਗਰ ਵਾਸਤੇ ਵੀ 25 ਲੱਖ ਰੁਪਏ ਮਨਜ਼ੂਰ ਹੋ ਗਏ ਹਨ ਅਤੇ ਬਹੁਤ ਜਲਦ ਇਹ ਕੰਮ ਵੀ ਚਾਲੂ ਕਰਵਾ ਦਿੱਤੇ ਜਾਣਗੇ।