Home Punjabi-News ਜੋਗਿੰਦਰ ਸਿੰਘ ਮਾਨ ਸਮਰਥਕਾਂ ਨੇ ਕਾਂਗਰਸ ਹਾਈਕਮਾਂਡ ਨੂੰ ਦਿੱਤੀ ਖੁੱਲੀ ਚਿਤਾਵਨੀ।

ਜੋਗਿੰਦਰ ਸਿੰਘ ਮਾਨ ਸਮਰਥਕਾਂ ਨੇ ਕਾਂਗਰਸ ਹਾਈਕਮਾਂਡ ਨੂੰ ਦਿੱਤੀ ਖੁੱਲੀ ਚਿਤਾਵਨੀ।

(ਅਸ਼ੋਕ ਲਾਲ ਬਿਊਰੋ ਫਗਵਾੜਾ)
ਫਗਵਾੜਾ ਵਿੱਚ ਜੋਗਿੰਦਰ ਸਿੰਘ ਮਾਨ ਸਮਰਥਕ ਕਾਂਗਰਸੀ ਵਰਕਰਾਂ ਦੀ ਇੱਕ ਹੰਗਾਮੀ ਮੀਟਿੰਗ ਰੋਮੀ ਢਾਬਾ ਹੋਸ਼ਿਆਰਪੁਰ ਰੋਡ ਵਿਖੇ ਹੋਈ ਜਿਸਦੀ ਪ੍ਰਧਾਨਗੀ ਜਿਲਾ ਪਰਿਸ਼ਦ ਮੈਂਬਰ ਮੀਨਾ ਰਾਣੀ ਭਬਿਆਨਾ ਨੇ ਕੀਤੀ । ਮੀਟਿੰਗ ਵਿੱਚ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਫਗਵਾੜਾ ਵਿਧਾਨਸਭਾ ਜਿਮਨੀ ਚੋਣ ਵਿੱਚ ਜੇਕਰ ਜੋਗਿੰਦਰ ਸਿੰਘ ਮਾਨ ਨੂੰ ਉਮੀਦਵਾਰ ਨਹੀਂ ਬਣਾਇਆ ਗਿਆ ਤਾਂ ਇਸ ਸੀਟ ਉੱਤੇ ਹਾਰ ਦੀ ਜਿੰਮੇਵਾਰੀ ਕਾਂਗਰਸ ਹਾਈਕਮਾਂਡ ਦੀ ਹੋਵੇਗੀ। ਮੀਨਾ ਰਾਣੀ ਭਬਿਆਨਾ ਸਮੇਤ ਮੀਟਿੰਗ ਵਿੱਚ ਮੌਜੂਦ ਸਾਰੇ ਸਰਪੰਚਾਂ ਪੰਚਾਂ ਨੇ ਇੱਕ ਸੁਰ ਵਿੱਚ ਕਿਹਾ ਕਿ ਫਗਵਾੜਾ ਦੇ ਲੋਕ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਕਿਸੇ ਵੀ ਬਾਹਰੀ ਉਮੀਦਵਾਰ ਨੂੰ ਬਰਦਾਸ਼ਤ ਨਹੀਂ ਕਰਣਗੇ। ਉਨ੍ਹਾਂ ਲਈ ਮਾਨ ਹੀ ਉਹਨਾਂ ਦੇ ਨੁਮਾਇੰਦੇ ਹਨ ਜਿੰਨ੍ਹਾਂ ਨੂੰ ਫਗਵਾੜਾ ਸ਼ਹਿਰ ਅਤੇ ਪੇਂਡੂ ਇਲਾਕੀਆਂ ਵਿੱਚ ਰਹਿਣ ਵਾਲਾ ਹਰ ਕਾਂਗਰਸੀ ਵਰਕਰ ਮਾਣ ਸਤਿਕਾਰ ਦਿੰਦਾ ਹੈ ਅਤੇ ਪਿਆਰ ਕਰਦਾ ਹੈ। ਕਿਉਂਕਿ ਉਹਨਾਂ ਦੇ ਦੁੱਖ ਸੁਖ ਵਿੱਚ ਹਮੇਸ਼ਾ ਸ੍ਰ. ਮਾਨ ਮੋਢੇ ਨਾਲ ਮੋਢਾ ਜੋੜਕੇ ਖੜੇ ਹੁੰਦੇ ਹਨ। ਕਾਂਗਰਸ ਪਾਰਟੀ ਦੀ ਹਰ ਔਖੀ ਘੜੀ ਨੂੰ ਵੀ ਮਾਨ ਨੇ ਆਪਣੀ ਸੂਝ-ਬੂਝ ਨਾਲ ਪਾਰ ਪਾਇਆ ਹੈ। ਇਸ ਮੌਕੇ ਬਲਾਕ ਕਮੇਟੀ ਮੈਂਬਰ ਕਮਲਜੀਤ ਕੌਰ, ਹਰਵਿੰਦਰ ਕੌਰ, ਸਰਬਜੀਤ ਕੌਰ, ਨੀਟਾ ਜਗਪਾਲਪੁਰ, ਸਰਪੰਚ ਅਮ੍ਰਿਤਪਾਲ ਸਿੰਘ ਰਵੀ ਰਾਵਲਪਿੰਡੀ, ਸੁਰਿੰਦਰ ਸਿੰਘ, ਦਵਿੰਦਰ ਸਿੰਘ, ਕੁਲਵਿੰਦਰ ਸਿੰਘ ਡੁਮੇਲੀ, ਸੁਖਜਿੰਦਰ ਸਿੰਘ, ਰਸ਼ਪਾਲ ਸਿੰਘ, ਅੰਗਰੇਜ ਸਿੰਘ, ਹਰਜਿੰਦਰ ਸਿੰਘ ਬਬੇਲੀ, ਰੋਸ਼ਨ ਲਾਲ ਡਾ. ਅੰਬੇਡਕਰ ਨਗਰ, ਸੁਰਜੀਤ ਸਿੰਘ, ਗੁਰਮੇਲ ਸਿੰਘ, ਜੋਗਿੰਦਰ ਸਿੰਘ, ਮੈਂਬਰ ਪੰਚਾਇਤ ਸੁਖਪ੍ਰੀਤ ਸਿੰਘ, ਜਸਵਿੰਦਰ ਸਿੰਘ, ਜਗਦੀਸ਼ ਸਿੰਘ, ਪੂਰਵ ਸਰਪੰਚ ਸੁਰਜੀਤ ਸਿੰਘ, ਸਤੀਸ਼ ਸਿੰਘ, ਕ੍ਰਿਪਾਲ ਸਿੰਘ, ਜਗਦੇਵ ਸਿੰਘ, ਸਰਪੰਚ ਜਸਵੀਰ ਕੌਰ, ਦੇਸਰਾਜ, ਅਮਰਜੀਤ ਸਿੰਘ, ਹਰਦੀਪ ਸਿੰਘ, ਸੁਖਵਿੰਦਰ ਪਾਲ, ਸੇਵਾ ਸਿੰਘ, ਸੁਖਦੇਵ ਸਿੰਘ, ਅਜਮੇਰ ਸਿੰਘ, ਸੁਖਵਿੰਦਰ ਸਿੰਘ, ਚੁੰਨੀ ਲਾਲ ਪੰਜ, ਮਲਕੀਤ ਸਿੰਘ ਪੰਜ, ਪਰਮਿੰਦਰ ਸਿੰਘ ਪੰਚ, ਸੇਵਾ ਸਿੰਘ, ਗੁਰਦੀਪ ਸਿੰਘ, ਜਗਦੇਵ ਸਿੰਘ, ਸਾਹਿਬ ਸਿੰਘ, ਨਰ ਸਿੰਘ, ਗੁਰਮੀਤ ਸਿੰਘ, ਗੇਂਦਾ ਸਿੰਘ, ਦਲਵੀਰ ਸਿੰਘ, ਵਰੁਣ ਬੰਗੜ ਚਕ ਹਕੀਮ ਤੋਂ ਇਲਾਵਾ ਲਖਬੀਰ ਸਿੰਘ ਸੈਣੀ ਪ੍ਰਧਾਨ ਅੰਗਹੀਨ ਅਤੇ ਬਲਾਈਂਡ ਯੂਨੀਅਨ ਪੰਜਾਬ ਮੌਜੂਦ ਸਨ।