(ਅਸ਼ੋਕ ਲਾਲ ਬਿਊਰੋ ਫਗਵਾੜਾ)

ਫਗਵਾੜਾ 29 ਅਗਸਤ ਫਗਵਾੜਾ ਸਬ ਡਵੀਜਨ ਦੇ ਪਿੰਡ ਬਘਾਣਾ ਤੋਂ ਭੁੰਗਰਨੀ ਰੋਡ ਦੀ ਮੁੜ ਉਸਾਰੀ ਦੇ ਕੰਮ ਦਾ ਸ਼ੁੱਭ ਆਰੰਭ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਫਗਵਾੜਾ ਵਲੋਂ ਅਰਦਾਸ ਉਪਰੰਤ ਕਰਵਾਇਆ ਗਿਆ। ਉਹਨਾਂ ਦੇ ਨਾਲ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਵੀ ਉਚੇਰੇ ਤੌਰ ਤੇ ਪੁੱਜੇ। ਜੋਗਿੰਦਰ ਸਿੰਘ ਮਾਨ ਨੇ ਦੱਸਿਆ ਕਿ ਸੜਕ ਦੀ ਉਸਾਰੀ ਉੱਪਰ 8.95 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਦਲਜੀਤ ਰਾਜੂ ਨੇ ਦੱਸਿਆ ਕਿ ਇਸ ਸੜਕ ਦੀ ਹਾਲਤ ਬਹੁਤ ਲੰਬੇ ਸਮੇਂ ਤੋਂ ਖਸਤਾ ਹਾਲ ਸੀ। ਪਹਿਲਾਂ ਵੀ ਇਸ ਸੜਕ ਨੂੰ ਕੈਪਟਨ ਸਰਕਾਰ ਦੇ ਪਿਛਲੇ ਕਾਰਜਕਾਲ ਵਿਚ ਬਣਾਇਆ ਗਿਆ ਸੀ। ਜਿਸ ਤੋਂ ਬਾਅਦ ਸੂਬੇ ਦੀ ਸੱਤਾ ਤੇ ਦੱਸ ਸਾਲ ਤੱਕ ਕਾਬਿਜ ਰਹੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਸੜਕ ਦੀ ਕੋਈ ਸਾਰ ਨਹÄ ਲਈ। ਸਰਪੰਚ ਦੇਸਰਾਜ ਝਮਟ ਨੇ ਸੜਕ ਦੀ ਉਸਾਰੀ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਾ ਅਣਥੱਕ ਯਤਨਾਂ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸੜਕ ਦੀ ਮਾੜੀ ਹਾਲਤ ਦੇ ਚਲਦਿਆਂ ਰਾਹਗੀਰਾਂ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਮੌਕੇ ਅਮਰਜੀਤ ਸਿੰਘ, ਸੋਹਨ ਲਾਲ, ਹਰਬੰਸ ਲਾਲ, ਰਾਜ ਰਾਣੀ, ਮਹਿੰਦਰ ਪਾਲ, ਨਿਰਵੈਰ ਸਿੰਘ, ਵਿੱਕੀ ਪੱਬੀ, ਪੰਡਤ ਹਰਮੇਸ਼ ਲਾਲ, ਡਾ. ਪਿੰਕੀ, ਮੁਕੇਸ਼ ਕੁਮਾਰ, ਰਾਂਝਾ ਖੇੜਾ ਆਦਿ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।
ਤਸਵੀਰ 001, ਕੈਪਸ਼ਨ- ਪਿੰਡ ਬਘਾਣਾ ਤੋਂ ਭੁੰਗਰਨੀ ਰੋਡ ਦੀ ਮੁੜ ਉਸਾਰੀ ਦੇ ਕੰਮ ਦਾ ਸ਼ੁੱਭ ਆਰੰਭ ਕਰਵਾਉਂਦੇ ਹੋਏ ਜੋਗਿੰਦਰ ਸਿੰਘ ਮਾਨ ਦੇ ਨਾਲ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸਰਪੰਚ ਦੇਸਰਾਜ ਝੱਮਟ ਅਤੇ ਹੋਰ।