ਫਗਵਾੜਾ 27 ਫਰਵਰੀ ( ਡਾ ਰਮਨ , ਅਜੇ ਕੋਛੜ )

ਪਿੰਡ ਬੀੜ ਪੁਆਦ ਵਿਖੇ ਮਗਨਰੇਗਾ ਕਾਮਿਆਂ ਨੂੰ ਜੋਬ ਕਾਰਡਾਂ ਦੀ ਵੰਡ ਕੀਤੀ ਗਈ। ਇਸ ਮੌਕੇ ਪੰਜਾਬ ਐਗਰੋ ਇੰਡਸਟ੍ਰੀਜ ਲਿ. ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪੁੱਜੇ। ਉਨ੍ਹਾਂ ਮਗਨਰੇਗਾ ਕਾਮਿਆਂ ਨੂੰ ਜੋਬ ਕਾਰਡ ਵੰਡਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਰੁਜਗਾਰ ਗਾਰੰਟੀ ਯੋਜਨਾ ਦਾ ਲਾਭ ਹਰ ਲੋੜਵੰਦ ਤਕ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਜਲਦੀ ਹਲ ਕਰਾਉਣ ਦੇ ਨਾਲ ਹੀ ਪਿੰਡ ਦੇ ਲੋੜੀਂਦੇ ਵਿਕਾਸ ਲਈ ਗ੍ਰਾਂਟ ਦਾ ਪ੍ਰਬੰਧ ਕਰਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਗੁਰਮੀਤ ਸਿੰਘ, ਰੂਪ ਲਾਲ ਢੱਕ ਪੰਡੋਰੀ, ਸੁਖਵਿੰਦਰ ਸਿੰਘ, ਲਖਵੀਰ ਸਿੰਘ, ਰਸ਼ਪਾਲ ਸਿੰਘ, ਪਰਮਜੀਤ ਸਿੰਘ, ਕਸ਼ਮੀਰ ਲਾਲ ਖਲਵਾੜਾ ਅਤੇ ਅਜੇ ਪਾਲ ਸਰਪੰਚ ਖਲਵਾੜਾ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।