* ਕਣਕ ਦੀ ਫਸਲ ਵੇਚਣ ‘ਚ ਕਿਸਾਨਾਂ ਨੂੰ ਨਹੀਂ ਹੋਵੇਗੀ ਕੋਈ ਪਰੇਸ਼ਾਨੀ
ਫਗਵਾੜਾ ( ਡਾ ਰਮਨ) ਕੋਵਿਡ -19 ਕੋਰੋਨਾ ਵਾਇਰਸ ਮਹਾਂਮਾਰੀ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜਾਰੀ ਕਰਫਿਉ ਦੌਰਾਨ ਪੇਂਡੂ ਪੱਧਰ ‘ਤੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਜਾਇਜ਼ਾ ਲੈਣ ਲਈ ਫੂਡ ਐਗਰੋ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਅੱਜ ਪਿੰਡ ਖਾਟੀ, ਢੰਡੋਲੀ, ਬੀੜ ਢੰਡੋਲੀ, ਰਾਮਪੁਰ ਸੁੰਨੜਾ, ਦੁੱਗਾਂ ਅਤੇ ਬਬੇਲੀ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਸਰਪੰਚਾਂ, ਪੰਚਾਂ ਅਤੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਕਰਫਿਊ ਦੌਰਾਨ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਸੁਣੀਆਂ। ਮਾਨ ਨੇ ਕਿਹਾ ਕਿ ਕਰਫਿਉ ਦੌਰਾਨ ਲੋਕਾਂ ਨੂੰ ਹਰ ਸੰਭਵ ਸਹਾਇਤਾ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਨਿਰਦੇਸ਼ ਅਨੁਸਾਰ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ। ਫਿਰ ਵੀ ਜੇਕਰ ਕਿਸੇ ਕਿਸਮ ਦੀ ਸਮੱਸਿਆ ਹੈ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਖਾਸ ਤੌਰ ‘ਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਕਣਕ ਦੀ ਫਸਲ ਇਕ-ਇਕ ਦਾਣਾ ਸਰਕਾਰੀ ਏਜੰਸੀਆਂ ਵੱਲੋਂ ਖਰੀਦਿਆ ਜਾਵੇਗਾ। ਮੰਡੀਆਂ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਉਹਨਾਂ ਨਾਲ ਹੀ ਹਦਾਇਤ ਕੀਤੀ ਕਿ ਫਸਲ ਨੂੰ ਮੰਡੀ ਵਿਚ ਲਿਆਉਣ ਤੋਂ ਪਹਿਲਾਂ ਮਾਰਕੀਟ ਕਮੇਟੀ ਦਫਤਰ ਦੁਆਰਾ ਜਾਰੀ ਹੋਣ ਵਾਲਾ ਟੋਕਨ ਜਰੂਰ ਪ੍ਰਾਪਤ ਕਰਨ ਅਤੇ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਸਾਵਧਾਨੀ ਪੂਰਵਕ ਕੀਤੀ ਜਾਵੇ। ਇਸ ਮੌਕੇ ਬੀੜ ਢੰਡੋਲੀ ਦੇ ਸਰਪੰਚ ਪ੍ਰਕਾਸ਼ ਚੰਦ, ਰਾਮਪੁਰ ਸੁੰਨੜਾ ਦੇ ਸਰਪੰਚ ਜੋਗਿੰਦਰ ਸਿੰਘ, ਮੈਂਬਰ ਪੰਚਾਇਤ ਮਿਲਖੀ ਰਾਮ, ਬਿੱਲੂ ਰਾਮ, ਸੁਰਿੰਦਰ ਕੁਮਾਰ, ਜਨਕ ਰਾਜ, ਰੁਲਦਾ ਰਾਮ ਸਾਬਕਾ ਸਰਪੰਚ, ਠਾਕਰ ਦਾਸ, ਖਜਾਨਾ ਰਾਮ, ਕੁਲਦੀਪ ਸਿੰਘ, ਜਰਨੈਲ ਸਿੰਘ, ਮੇਲਾ ਸਿੰਘ, ਸੁਖਵਿੰਦਰ ਸਿੰਘ, ਸੋਹਣ ਲਾਲ, ਹਰਵਿੰਦਰ ਸਿੰਘ, ਸਾਧੂ ਰਾਮ, ਸੁਰਜੀਤ ਸਿੰਘ, ਪਰਮਜੀਤ ਸਿੰਘ ਪੰਚ, ਕਸ਼ਮੀਰ ਲਾਲ ਪੰਚ, ਰੂਪ ਲਾਲ ਪੰਚ, ਅਮਰਜੀਤ ਕੌਰ ਪੰਚ, ਅਮਰੀਕ ਰਾਮ, ਐਨ.ਆਰ. ਆਈ. ਹਰਵਿੰਦਰ ਸਿੰਘ, ਜਗਦੀਸ਼ ਕੁਮਾਰ, ਸੁਖਪ੍ਰੀਤ ਸਿੰਘ, ਦਲਵਿੰਦਰ ਸਿੰਘ, ਧਰਮਿੰਦਰ ਸਿੰਘ, ਤਰਸੇਮ ਸਿੰਘ ਦੁੱਗਾਂ ਅਤੇ ਜੋਗਿੰਦਰ ਰਾਮ ਆਦਿ ਹਾਜ਼ਰ ਸਨ।