* ਦਿਹਾਤੀ ਪ੍ਰਧਾਨ ਦਲਜੀਤ ਰਾਜੂ ਨੇ ਵੀ ਆਪਣੇ ਗ੍ਰਹਿ ਵਿਖੇ ਲਹਿਰਾਇਆ ਤਿਰੰਗਾ
ਫਗਵਾੜਾ 1 ਮਈ (ਅਜੈ ਕੋਛੜ) ਕੋਵਿਡ-19 ਕੋਰੋਨਾ ਵਾਇਰਸ ਵਰਗੀ ਆਫਤ ਦੇ ਸਮੇਂ ਵਿਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੋਂ ਪੰਜਾਬ ਦਾ ਹੱਕ ਮੰਗਣ ਲਈ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਅਨੁਸਾਰ 1 ਮਈ ਨੂੰ ਮਜਦੂਰ ਦਿਵਸ ਮੌਕੇ ਆਪਣੇ ਘਰਾਂ ਦੀਆਂ ਛਤਾਂ ‘ਤੇ ਤਿਰੰਗਾ ਝੰਡਾ ਚੁੱਕ ਕੇ ਪੰਜਾਬ ਦੇ ਹੱਕ ਵਿਚ ਆਵਾਜ ਬੁਲੰਦ ਕਰਨ ਦੀ ਅਪੀਲ ਤੇ ਅਮਲ ਕਰਦਿਆਂ ਅੱਜ ਸੂਬੇ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਆਪਣੇ ਗ੍ਰਹਿ ਵਿਖੇ ਤਿਰੰਗਾ ਝੰਡਾ ਲਹਿਰਾਇਆ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਨੂੰ ਲਾਕਡਾਉਨ ਦੌਰਾਨ ਇਕ ਮਹੀਨੇ ਵਿਚ ਕਰੀਬ ਤਿੰਨ ਹਜਾਰ ਤਿੰਨ ਸੌ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜੇਕਰ ਲਾਕਡਾਉਨ ਕਰਫਿਊ ਜਾਰੀ ਰਿਹਾ ਤਾਂ ਅਜਿਹੇ ਹਾਲਾਤ ਵਿਚ ਪੰਜਾਬ ਨੂੰ ਇਕ ਸਾਲ ‘ਚ ਪੰਜਾਹ ਹਜਾਰ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਵੇਗਾ। ਪੰਜਾਬ ਸਰਕਾਰ ਨੇ ਕੇਂਦਰ ਤੋਂ 20 ਹਜਾਰ ਕਰੋੜ ਰੁਪਏ ਦਾ ਪੈਕੇਜ ਮੰਗਿਆ ਹੈ ਲੇਕਿਨ ਮੋਦੀ ਸਰਕਾਰ ਉਨ•ਾਂ ਰਾਜਾਂ ਨਾਲ ਵਿਤਕਰਾ ਕਰ ਰਹੀ ਹੈ ਜਿੱਥੇ ਗੈਰ ਭਾਜਪਾ ਸਰਕਾਰਾਂ ਸੱਤਾ ਵਿਚ ਹਨ। ਇਸ ਦੌਰਾਨ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਵੀ ਆਪਣੇ ਗ੍ਰਹਿ ਵਿਖੇ ਤਿਰੰਗਾ ਲਹਿਰਾ ਕੇ ਪੰਜਾਬ ਦੇ ਹੱਕ ਵਿਚ ਆਵਾਜ ਬੁਲੰਦ ਕੀਤੀ। ਉਹਨਾਂ ਕਿਹਾ ਕਿ ਕੋਰੋਨਾ ਆਫਤ ਦੌਰਾਨ ਕੇਂਦਰ ਨੇ ਪੰਜਾਬ ਨੂੰ ਬਿਲਕੁਲ ਅੱਖੋਂ-ਪਰੋਖੇ ਰੱਖਿਆ ਹੈ ਜਦਕਿ ਪੰਜਾਬ ਭਾਰਤ ਦਾ ਸਰਹੱਦੀ ਸੂਬਾ ਅਤੇ ਅਟੁੱਟ ਅੰਗ ਹੈ। ਪੰਜਾਬ ਨਾਲ ਕੇਂਦਰ ਦੀ ਕਿਸੇ ਤਰ•ਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਕਤ ਆਗੂਆਂ ਨੂੰ ਸਮੂਹ ਫਗਵਾੜਾ ਵਾਸੀਆਂ ਦਾ ਕੈਪਟਨ ਸਰਕਾਰ ਨਾਲ ਇਕਜੁਟਤਾ ਦਰਸਾਉਣ ਲਈ ਧੰਨਵਾਦ ਵੀ ਕੀਤਾ।