*ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਸੁਣੀਆਂ ਮੁਸ਼ਕਲਾਂ
ਫਗਵਾੜਾ( ਡਾ ਰਮਨ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬਕਾ ਮੰਤਰੀ ਪੰਜਾਬ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕੋਵਡ-19 ਕੋਰੋਨਾ ਵਾਇਰਸ ਕਾਰਨ ਲਾਗੂ ਕੀਤੇ ਲਾਕਡਾਉਨ ਕਰਫਿਊ ਦੌਰਾਨ ਆਮ ਲੋਕਾਂ ਅਤੇ ਕਿਸਾਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਸੁਣਿਆ। ਉਨ•ਾਂ ਡਾ. ਅੰਬੇਡਕਰ ਨਗਰ, ਢਢੇ, ਸੰਗਤਪੁਰ, ਬੇਗਮਪੁਰ ਅਤੇ ਬੇਲਾਲੋਂ ਦਾ ਦੌਰਾ ਕਰਦਿਆਂ ਸਰਪੰਚਾਂ, ਪੰਚਾਂ ਅਤੇ ਕਿਸਾਨਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਛੋਟੇ ਕਿਸਾਨਾਂ ਨੇ ਦੱਸਿਆ ਕਿ ਜਿਹਨਾਂ ਪਾਸ ਦੋ-ਤਿੰਨ ਖੇਤ ਜਾਂ ਉਸ ਤੋਂ ਘੱਟ ਜਮੀਨ ਹੈ ਉਹਨਾਂ ਕਿਸਾਨਾ ਨੂੰ ਕਣਕ ਵੇਚਣ ਲਈ ਟੋਕਨ ਨਹੀਂ ਦਿੱਤੇ ਜਾ ਰਹੇ। ਆੜ•ਤੀਆਂ ਵਲੋਂ ਵੱਡੇ ਜਿਮੀਦਾਰਾਂ ਨੂੰ ਹੀ ਮੰਡੀਆਂ ਵਿਚ ਕਣਕ ਲਿਆਉਣ ਲਈ ਟੋਕਨ ਦਿੱਤੇ ਜਾ ਰਹੇ ਹਨ। ਜਿਸ ਤੇ ਜੋਗਿੰਦਰ ਸਿੰਘ ਮਾਨ ਨੇ ਮੌਕੇ ਤੇ ਡਿਪਟੀ ਕਮੀਸ਼ਨਰ ਕਪੂਰਥਲਾ ਨਾਲ ਫੋਨ ਤੇ ਗੱਲ ਕੀਤੀ ਅਤੇ ਸਮੱਸਿਆ ਦਾ ਹਲ ਕਰਵਾਇਆ। ਮਾਨ ਅਨੁਸਾਰ ਡਿਪਟੀ ਕਮੀਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਭਰੋਸਾ ਦਿੱਤਾ ਹੈ ਕਿ ਛੋਟੇ-ਵੱਡੇ ਕਿਸਾਨਾਂ ਦੀ ਸਾਰੀ ਕਣਕ ਬਿਨਾ ਪੱਖਪਾਤ ਤੋਂ ਖਰੀਦ ਕੀਤੀ ਜਾਵੇਗੀ। ਇਸ ਮੌਕੇ ਜਸਵੀਰ ਕੌਰ ਸਰਪੰਚ, ਰੂਪ ਲਾਲ ਪੰਚ, ਸੁਮਿਤਰਾ ਦੇਵੀ ਪੰਚ, ਰੌਸ਼ਨ ਲਾਲ ਪੰਚ, ਬ੍ਰਿਜ ਲਾਲ, ਹਰਬੰਸ ਲਾਲ, ਸੁਰਜੀਤ ਕੁਮਾਰ, ਸੁਰਿੰਦਰ ਕੁਮਾਰ, ਤਰਸੇਮ ਲਾਲ, ਬਲਦੇਵ ਰਾਜ, ਖੇਮ ਰਾਜ ਸਰਪੰਚ, ਰਤਨ ਸਿੰਘ, ਮਹਿੰਦਰ ਸਿੰਘ ਨੰਬਰਦਾਰ, ਰਾਣਾ ਸਾਬਕਾ ਸਰਪੰਚ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਦਾਰਾ ਸਿੰਘ ਪੰਚ, ਹੈਪੀ, ਪਰਮਜੀਤ, ਰਾਮ ਆਸਰਾ ਚੱਕ ਪ੍ਰੇਮਾ, ਡੋਗਰ ਮੱਲ, ਗੁਰਚਰਨ ਸਿੰਘ, ਗਿਆਨ ਸਿੰਘ, ਟੋਨੀ, ਸੁਬੇਗ ਸਿੰਘ, ਕਸ਼ਮੀਰ ਕੌਰ ਸਰਪੰਚ, ਰੂਪ ਲਾਲ ਢੱਕ ਪੰਡੋਰੀ ਬਲਾਕ ਸੰਮਤੀ ਮੈਂਬਰ, ਪਵਨ ਕੁਮਾਰ ਸੋਨੀ ਬਲਾਕ ਸੰਮਤੀ ਮੈਂਬਰ, ਬੂਟਾ ਰਾਮ ਪੰਚ, ਨਿਰਮਲ ਚੰਦ ਪੰਚ, ਬਲਬੀਰ ਪੰਚ, ਹਰਬੰਸ ਕੌਰ ਪੰਚ, ਬਲਵੰਤ ਸਿੰਘ ਸਾਬਕਾ ਸਰਪੰਚ, ਤੇਜ ਪਾਲ, ਕਸ਼ਮੀਰੀ ਲਾਲ, ਕਾਬਲ ਰਾਮ, ਮਾਸਟਰ ਸੀਬੂ ਰਾਮ, ਰਤਨ ਰਾਮ ਨੰਬਰਦਾਰ, ਸ਼ਿੰਗਾਰਾ ਰਾਮ, ਪ੍ਰਿਥੀ ਸਿੰਘ, ਦਿਆਲ ਚੰਦ, ਅਵਤਾਰ ਚੰਦ, ਬਲਹਾਰ ਰਾਮ, ਅਮਨ ਕੁਮਾਰ, ਬਲਵਿੰਦਰ ਕੁਮਾਰ ਅਤੇ ਹੋਰ।