* ਪੇਂਡੂ ਇਲਾਕਿਆਂ ‘ਚ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ

ਫਗਵਾੜਾ (ਡਾ ਰਮਨ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਵੱਖ ਵੱਖ ਪਿੰਡਾਂ ਅਤੇ ਗੁਰੂ ਨਾਨਕ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਦਾ ਦੌਰਾ ਕੀਤਾ ਅਤੇ ਆਸ਼ਰਮ ਵਿਚ ਰਹਿ ਰਹੇ ਲੋਕਾਂ ਨੂੰ ਲੋਕਡਾਊਨ ਕਰਫਿਊ ਨਾਲ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜਾਇਜਾ ਲਿਆ ਉਨ੍ਹਾਂ ਕੁੱਝ ਸਮੱਸਿਆਵਾਂ ਦਾ ਮੋਕੇ ਤੇ ਹਲ ਕਰਵਾਇਆ ਅਤੇ ਲੋੜੀਂਦੀ ਸਮੱਗਰੀ ਦਾ ਪ੍ਰਬੰਧ ਵੀ ਕਰਵਾਇਆ। ਜਿਸ ਤੇ ਗੁਰੂ ਨਾਨਕ ਨੇਤਰਹੀਣ ਆਸ਼ਰਮ ਸਪਰੋੜ ਦੇ ਫਾਉਂਡਰ ਅਵਤਾਰ ਸਿੰਘ ਮਾਨ ਅਤੇ ਮੈਨੇਜਰ ਮੁਖਤਿਆਰ ਸਿੰਘ ਨੇ ਸ੍ਰ. ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮਾਨ ਨੇ ਆਸ਼੍ਰਿਤਾਂ ਨੂੰ ਆਪਣੇ ਹੱਥਾਂ ਨਾਲ ਲੰਗਰ ਦੀ ਸੇਵਾ ਵੀ ਵਰਤਾਈ। ਇਸ ਤੋਂ ਇਲਾਵਾ ਜੋਗਿੰਦਰ ਸਿੰਘ ਮਾਨ ਨੇ ਪ੍ਰੇਮਪੁਰਾ, ਰੰਧੀਰਗੜ•, ਨਸਿਰਾਬਾਦ ਆਦਿ ਪਿੰਡਾਂ ਦਾ ਦੌਰਾ ਵੀ ਕੀਤਾ ਅਤੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਅ ਲਈ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਰਾਜਿੰਦਰ ਕੁਮਾਰ ਸ਼ਰਮਾ, ਪਰਮਜੀਤ ਕੌਰ ਸਰਪੰਚ, ਨਰਿੰਦਰ ਸਿੰਘ, ਹਰਭਜਨ ਸਿੰਘ, ਸਗਲੀ ਰਾਮ ਨੰਬਰਦਾਰ, ਬਲਬੀਰ ਸਿੰਘ, ਰੌਣਕ ਸਿੰਘ, ਜਰਨੈਲ ਸਿੰਘ, ਮਲਕੀਤ ਸਿੰਘ, ਸੁਰਜੀਤ ਸਿੰਘ, ਗਿਆਨ ਸਿੰਘ, ਕਸ਼ਮੀਰ ਲਾਲ, ਹਰਨੇਕ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਕੌਰ ਸਰਪੰਚ, ਅਮਿਤ ਸਿੰਘ ਰੰਧੀਰਗੜ, ਅਮਰਜੀਤ ਸਿੰਘ ਪੰਚ, ਰਾਮ ਲੁਭਾਇਆ ਪੰਚ, ਸ਼ਿੰਗਾਰਾ ਰਾਮ ਪੰਚ, ਹਰਜੀਤ ਕੁਰ ਪੰਚ, ਅਮਨਿੰਦਰ ਕੁਮਾਰ ਪੰਚ, ਭੁਪਿੰਦਰ ਸਿੰਘ ਨੰਬਰਦਾਰ ਤੋਂ ਇਲਾਵਾ ਜੰਗ ਬਹਾਦਰ, ਰਣਜੀਤ ਸਿੰਘ, ਮਨਜੀਤ ਸਿੰਘ, ਰਵਿੰਦਰ ਸਿੰਘ, ਬਲਵੀਰ ਸਿੰਘ, ਅਰਵਿੰਦਰ ਸਿੰਘ, ਸੋਹਣ ਸਿੰਘ, ਪਵਿੱਤਰ ਸਿੰਘ, ਸੋਹਣ ਸਿੰਘ, ਗੋਬਿੰਦ ਸਿੰਘ, ਲੱਕੀ, ਅਮਰੀਕ ਸਿੰਘ, ਜਸਵੀਰ ਸਿੰਘ, ਜਗੀਰ ਸਿੰਘ ਆਦਿ ਹਾਜਰ ਸਨ।