ਫਗਵਾੜਾ (ਡਾ ਰਮਨ ) ਆਲ ਇੰਡੀਆ ਰੰਗਰੇਟਾ ਦੱਲ ਦੇ ਪ੍ਰਧਾਨ ਅਤੇ ਪੰਜਾਬ ਐਗਰੋ ਇੰਡਸਟ੍ਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਦਲਿਤ ਵਾਲਮੀਕਿ ਮਜਹਬੀ ਸਿੱਖ ਸੰਘਰਸ਼ ਕਮੇਟੀ ਦੇ ਝੰਡੇ ਹੇਠ ਸ਼ਨੀਵਾਰ ਨੂੰ ਦਿੱਤੇ ਬੰਸ ਨੂੰ ਸਫਲ ਬਨਾਉਣ ਲਈ ਰੰਗਰੇਟਾ ਦਲ, ਭੀਮ ਸੈਨਾ, ਬਾਬਾ ਜੀਵਨ ਸਿੰਘ ਦਲ, ਭਾਰਤੀਯ ਵਾਲਮੀਕਿ ਧਰਮ ਸਮਾਜ, ਭਾਰਤੀਯ ਵਾਲਮੀਕਿ ਆਦਿ ਧਰਮ ਸਮਾਜ, ਸੈਂਟਰਲ ਭਾਰਤੀਯ ਸਭਾ ਰਜਿ. (ਇੰਡੀਆ), ਭਗਵਾਨ ਵਾਲਮੀਕਿ ਐਕਸ਼ਨ ਕਮੇਟੀ, ਜੈ ਭੀਮ ਕਾਰਪੋਰੇਸ਼ਨ ਇੰਪਲਾਈਜ ਯੂਨੀਅਨ, ਅੰਬੇਡਕਰ ਸੈਨਾ ਮੂਲ ਨਿਵਾਸੀ, ਅੰਬੇਡਕਰ ਸੈਨਾ ਪੰਜਾਬ ਸਮੇਤ ਹੋਰ ਜੱਥੇਬੰਦੀਆਂ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਕਤ ਜੱਥੇਬੰਦੀਆਂ ਦੀ ਇਕਜੁਟਤਾ ਹਾਥਰਸ ਦੀ ਮਨੀਸ਼ਾ ਨੂੰ ਨਿਆ ਦਵਾਉਣ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਨਾਲ ਹੀ ਉਹਨਾਂ ਦੁਹਰਾਇਆ ਕਿ ਜਦੋਂ ਤੱਕ ਮਨੀਸ਼ਾ ਦੇ ਕਾਤਲਾਂ ਨੂੰ ਫਾਂਸੀ ਦੀ ਸਜਾ ਨਹੀਂ ਹੋਵੇਗੀ ਇਸ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਕ੍ਰਿਸ਼ਨ ਕੁਮਾਰ ਹੀਰੋ, ਧਰਮਵੀਰ ਸੇਠੀ, ਸਤੀਸ਼ ਸਲਹੋਤਰਾ, ਵਿਕਰਮ ਬਘਾਣੀਆ, ਵਰਿੰਦਰ ਕਲਿਆਣ, ਅਸ਼ੋਕ ਸਲਹੋਤਰਾ, ਸਤਪਾਲ ਮੱਟੂ, ਅਸ਼ਵਨੀ ਬਘਾਨੀਆ, ਮਨੀਸ਼ ਚੌਧਰੀ, ਤਰਲੋਕ ਚੰਦ, ਤੁਲਸੀ ਰਾਮ ਖੋਸਲਾ, ਰਾਜੂ ਪੰਚ ਭੁੱਲਾਰਾਈ, ਰਾਜੂ ਭਗਤਪੁਰਾ ਅਤੇ ਰਵਿੰਦਰ ਕੁਮਾਰ ਪੀ.ਏ. ਆਦਿ ਹਾਜਰ ਸਨ।