Home Punjabi-News ਜੋਗਿੰਦਰ ਸਿੰਘ ਮਾਨ ਨੇ ਕੀਤਾ ਪਿੰਡ ਸੰਗਤਪੁਰ ਵਿਖੇ ਫਰੀ ਡਿਸਪੈਂਸਰੀ ਦਾ ਉਦਘਾਟਨ

ਜੋਗਿੰਦਰ ਸਿੰਘ ਮਾਨ ਨੇ ਕੀਤਾ ਪਿੰਡ ਸੰਗਤਪੁਰ ਵਿਖੇ ਫਰੀ ਡਿਸਪੈਂਸਰੀ ਦਾ ਉਦਘਾਟਨ

* ਫਰੀ ਸਿਹਤ ਸੁਵਿਧਾ ਮੁਹੱਈਆ ਕਰਾਉਣਾ ਸ਼ਲਾਘਾ ਯੋਗ – ਸੰਤ ਪ੍ਰੀਤਮ ਦਾਸ
ਫਗਵਾੜਾ( ਡਾ ਰਮਨ ) ਸਬ-ਡਵੀਜਨ ਫਗਵਾੜਾ ਦੇ ਪਿੰਡ ਸੰਗਤਪੁਰ ਵਿਖੇ ਭਾਈ ਵੀਰ ਸਿੰਘ ਯਾਦਗਾਰੀ ਫਰੀ ਡਿਸਪੈਂਸਰੀ ਦਾ ਉਦਘਾਟਨ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਅਤੇ ਦਿ ਕੋਆਪ੍ਰੇਟਿਵ ਬੈਂਕ ਕਪੂਰਥਲਾ ਦੇ ਚੇਅਰਮੈਨ ਸ੍ਰ. ਹਰਜੀਤ ਸਿੰਘ ਪਰਮਾਰ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਸੰਤ ਬਾਬਾ ਪ੍ਰੀਤਮ ਦਾਸ ਡੇਰਾ ਝੂਮਾ ਵਾਲੀ ਸਰਕਾਰ ਬੇਗਮਪੁਰ/ਸੰਗਤਪੁਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਤੋਂ ਇਲਾਵਾ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਅਤੇ ਜਿਲ੍ਹਾ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ, ਸੀਨੀਅਰ ਕਾਂਗਰਸੀ ਆਗੂ ਸਤਬੀਰ ਸਿੰਘ ਸਾਬੀ ਵਾਲੀਆ, ਸ੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਸਾਬਕਾ ਕੌਂਸਲਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਤ ਪ੍ਰੀਤਮ ਦਾਸ ਨੇ ਕਿਹਾ ਕਿ ਸਿਹਤ ਤੋਂ ਕੀਮਤੀ ਦੂਸਰਾ ਕੋਈ ਧਨ ਨਹੀਂ ਹੈ ਇਸ ਲਈ ਲੋੜਵੰਦਾਂ ਨੂੰ ਫਰੀ ਸਿਹਤ ਸੁਵਿਧਾ ਮੁਹਈਆ ਕਰਵਾਉਣਾ ਸਵਰਗਵਾਸੀ ਲਾਲਾ ਹਰੀ ਚੰਦ ਸੂਦ (ਸ਼ਾਹ ਜੀ) ਦੇ ਪਰਿਵਾਰ ਦਾ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਹੈ। ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਦੱਸਿਆ ਕਿ ਕੋਵਿਡ-19 ਕੋਰੋਨਾ ਮਹਾਮਾਰੀ ਤੋਂ ਜਨਤਾ ਨੂੰ ਰਾਹਤ ਦੇਣ ਦੇ ਮਕਸਦ ਨਾਲ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਜਿਲ੍ਹਾ ਪੱਧਰ ਤੇ ਕੰਟਰੋਲ ਰੂਮ ਸਥਾਪਤ ਕੀਤੇ ਹਨ। ਕੋਈ ਵੀ ਲੋੜਵੰਦ ਹੈਲਪ ਲਾਈਨ ਨੰਬਰਾਂ ਰਾਹੀਂ ਸੰਪਰਕ ਕਰਕੇ ਲੋੜੀਂਦੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਡਿਸਪੈਂਸਰੀ ਦੇ ਸੰਚਾਲਕ ਨਿਰਮਲ ਕੁਮਾਰ ਸੂਦ ਅਤੇ ਰਾਜ ਰਾਣੀ ਸੂਦ ਨੇ ਦੱਸਿਆ ਕਿ ਉਕਤ ਡਿਸਪੈਂਸਰੀ ਵਿਚ ਸਿਰਫ ਵੀਹ ਰੂਪਏ ਦੀ ਪਰਚੀ ‘ਤੇ ਚੈਕਅਪ ਤੋਂ ਇਲਾਵਾ ਜਰੂਰਤ ਅਨੁਸਾਰ ਦਵਾਈ ਦਿੱਤੀ ਜਾਵੇਗੀ। ਡਿਸਪੈਂਸਰੀ ਵਿਚ ਵੱਖ ਵੱਖ ਤਰ੍ਹਾਂ ਦੇ ਟੈਸਟਾਂ ਦੀ ਸੁਵਿਧਾ ਵੀ ਉਪਲੱਬਧ ਰਹੇਗੀ। ਪ੍ਰਬੰਧਕਾਂ ਵਲੋਂ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਹਰਦੀਪ ਸਿੰਘ ਸੰਗਤਪੁਰ, ਸਾਬਕਾ ਸਰਪੰਚ ਲੈਂਬਰ ਰਾਮ, ਪਰਵੇਸ਼ ਕੁਮਾਰ ਸੂਦ, ਹੈਡ ਮਾਸਟਰ ਰਵੇਲ ਸਿੰਘ, ਰਾਜਵਿੰਦਰ ਸਿੰਘ ਟੋਨੀ, ਗੁਰਨੇਕ ਸਿੰਘ ਨੰਬਰਦਾਰ, ਡਾ. ਬੀ.ਐਲ. ਸ਼ਰਮਾ, ਲੈਬੋਰਟਰੀ ਟੈਕਨੀਸ਼ੀਅਨ ਸੁਮਨ ਅਤੇ ਸੁਰਿੰਦਰ ਕੁਮਾਰ ਫਾਰਮਾਸਿਸਟ ਆਦਿ ਹਾਜਰ ਸਨ