(ਅਸ਼ੋਕ ਲਾਲ)

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਹਲਕੇ ਦੇ ਪਿੰਡ ਵਾਹਿਦ ਦੀ ਅਨਾਜ ਮੰਡੀ ਦਾ ਦੌਰਾ ਕਰਦਿਆਂ ਕਣਕ ਦੀ ਚਲ ਰਹੀ ਖਰੀਦ ਦੇ ਕੰਮ ਦਾ ਜਾਇਜਾ ਲਿਆ। ਇਸ ਮੌਕੇ ਆੜ•ਤੀਆਂ ਅਤੇ ਕਿਸਾਨਾ ਨੇ ਸਾਬਕਾ ਮੰਤਰੀ ਮਾਨ ਨੂੰ ਦੱਸਿਆ ਕਿ ਕਣਕ ਦੀ ਲਿਫਟਿੰਗ ਦੀ ਰਫਤਾਰ ਬਹੁਤ ਘਟ ਹੈ। ਹੁਣ ਤਕ ਕੁਲ ਖਰੀਦ ਦੀ ਸਿਰਫ ਪੰਜ ਪ੍ਰਤੀਸ਼ਤ ਲਿਫਟਿੰਗ ਹੋ ਸਕੀ ਹੈ। ਕਿਸਾਨਾ ਨੇ ਦੱਸਿਆ ਕਿ ਆੜ•ਤੀਆਂ ਅਤੇ ਮਾਰਕਿਟ ਕਮੇਟੀ ਦਰਮਿਆਨ ਤਾਲਮੇਲ ਦੀ ਕਮੀ ਦੇ ਚਲਦਿਆਂ ਉਹਨਾਂ ਨੂੰ ਟੋਕਨ ਹਾਸਲ ਕਰਨ ਵਿਚ ਦਿੱਕਤ ਹੋ ਰਹੀ ਹੈ ਅਤੇ ਮੰਡੀ ਵਿਚ ਸਥਾਪਤ ਟੈਂਪਰੇਰੀ ਟਾਇਲਟਾਂ ਦੀ ਵੀ ਘਾਟ ਹੈ। ਜਿਸ ਤੇ ਜੋਗਿੰਦਰ ਸਿੰਘ ਮਾਨ ਨੇ ਡੀ.ਐਫ.ਐਸ.ਓ. ਕਪੂਰਥਲਾ ਨਾਲ ਰਾਬਤਾ ਕੀਤਾ ਅਤੇ ਲਿਫਟਿੰਗ ਦੇ ਕੰਮ ਵਿਚ ਤੇਜੀ ਲਿਆਉਣ ਦੀ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਹਨਾਂ ਬਾਰਦਾਨੇ ਦੀ ਲੋੜ ਅਨੁਸਾਰ ਪੂਰਤੀ ਕਰਵਾਉਣ ਅਤੇ ਟੋਕਨ ਦੇਣ ਵਿਚ ਪਾਰਦਰਸ਼ਿਤਾ ਲਿਆਉਣ ਲਈ ਵੀ ਕਿਹਾ ਅਤੇ ਕਿਸਾਨਾ ਨੂੰ ਭਰੋਸਾ ਦਿੱਤਾ ਕਿ ਟਾਇਲਟ ਦੀ ਸਮੱਸਿਆ ਦਾ ਹਲ ਜਲਦੀ ਕਰਵਾਇਆ ਜਾਵੇਗਾ। ਇਸ ਮੌਕੇ ਸਤਪਾਲ ਸਿੰਘ ਸਰਪੰਚ ਵਾਹਦ, ਹਰਦੀਪ ਸਿੰਘ, ਜਸਕਰਨ ਸਿੰਘ, ਬਿੱਟੂ ਘੁੰਮਣ ਸਰਪੰਚ, ਮਹਿੰਦਰ ਸਿੰਘ ਸੈਕਟਰੀ ਮਲਕਪੁਰ, ਪ੍ਰਿਤਪਾਲ ਸਿੰਘ ਭ੍ਰਮਪੁਰ, ਹਰਜਿੰਦਰ ਸਿੰਘ ਫੋਜੀ, ਦਵਿੰਦਰ ਸਿੰਘ ਵਾਹਿਦ, ਪਿੰਦਰ ਆਦਿ ਹਾਜਰ ਸਨ।