(ਅਸ਼ੋਕ ਲਾਲ ਬਿਊਰੋ ਫਗਵਾੜਾ)

ਫਗਵਾੜਾ 12 ਸਤੰਬਰ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਅੱਜ ਹਲਕਾ ਵਿਧਾਨਸਭਾ ਫਗਵਾੜਾ ਦੇ ਪਿੰਡ ਰਾਣੀਪੁਰ ਰਾਜਪੂਤਾਂ ਵਿਚ 37.56 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਉਸਾਰੀ ਗਈ ਪੀਣ ਵਾਲੇ ਪਾਣੀ ਦੀ ਟੰਕੀ ਦਾ ਉਦਘਾਟਨ ਕੀਤਾ। ਉਹਨਾਂ ਦੇ ਨਾਲ ਜਿਲ੍ਹਾ ਪਰੀਸ਼ਦ ਮੈਂਬਰ ਮੀਨਾ ਰਾਣੀ ਭਬਿਆਣਾ ਅਤੇ ਜਿਲ੍ਹਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ ਵੀ ਵਿਸ਼ੇਸ਼ ਤੌਰ ਤੇ ਪੁੱਜੇ। ਦਲਜੀਤ ਰਾਜੂ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਪੁਰਜੋਰ ਮੰਗ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਸ਼ਲਾਘਾਯੋਗ ਉਪਰਾਲੇ ਨਾਲ ਇਸ ਟੰਕੀ ਦੀ ਉਸਾਰੀ ਮੁਕੰਮਲ ਕਰਵਾਈ ਗਈ ਹੈ ਜਿਸ ਨਾਲ ਪਿੰਡ ਰਾਣੀਪੁਰ ਰਾਜਪੂਤਾਂ ਤੋਂ ਇਲਾਵਾ ਹੋਰ ਵੀ ਨੇੜਲੇ ਪਿੰਡਾਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਸੁਵਿਧਾ ਮਿਲੇਗੀ। ਉਹਨਾਂ ਉਦਘਾਟਨ ਸਮਾਗਮ ਵਿਚ ਮੌਜੂਦ ਵੱਖ ਵੱਖ ਪਿੰਡਾਂ ਦੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਫਗਵਾੜਾ ਦੇ ਪਿੰਡਾਂ ਦੇ ਸਰਬ ਪੱਖੀ ਵਿਕਾਸ ਲਈ ਗ੍ਰਾਂਟਾਂ ਦੇ ਗੱਫੇ ਦਿੱਤਾ ਜਾ ਰਹੇ ਹਨ। ਹਰ ਪਿੰਡ ਦਾ ਸਮੁੱਚਾ ਵਿਕਾਸ ਸੂਬੇ ਦੀ ਮੌਜੂਦਾ ਕੈਪਟਨ ਸਰਕਾਰ ਵਲੋਂ ਜਾਰੀ ਫੰਡ ਨਾਲ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਵਲੋਂ ਨੇਪਰੇ ਚਾੜਿ•ਆ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਸਮੇਤ ਦਲਜੀਤ ਰਾਜੂ ਦਰਵੇਸ਼ ਪਿੰਡ ਦਾ ਤਹਿ ਦਿਲੋਂ ਧੰਨਵਾਦ ਕੀਤਾ। ਪਿੰਡ ਵਾਸੀਆਂ ਨੇ ਕੁੱਝ ਸਮੱਸਿਆਵਾਂ ਬਾਰੇ ਵੀ ਦਲਜੀਤ ਰਾਜੂ ਨੂੰ ਜਾਣੂ ਕਰਵਾਇਆ ਜਿਹਨਾਂ ਦੇ ਜਲਦੀ ਹਲ ਦਾ ਉਹਨਾਂ ਭਰੋਸਾ ਦਿੱਤਾ। ਇਸ ਮੌਕੇ ਬਲਾਕ ਸੰਮਤੀ ਮੈਂਬਰ ਹਰਵਿੰਦਰ ਲਾਲ ਕਾਲਾ, ਹਰਜੀਤ ਸਿੰਘ ਲਾਡੀ ਸਰਪੰਚ ਬੋਹਾਨੀ, ਰਿੰਕੂ ਵਾਲੀਆ ਰਾਣੀਪੁਰ, ਵਿਜੇ ਬਸੰਤ ਨਗਰ, ਵਰੁਣ ਚੱਕ ਹਕੀਮ, ਅਮਰਜੀਤ ਪੰਚ, ਨਰੇਸ਼ ਸ਼ਰਮਾ ਬੁੱਗਾ ਪੰਚ, ਗੁਰਮੁਖ ਸਿੰਘ ਪੰਚ, ਜਸਵਿੰਦਰ ਸਿੰਘ ਸੋਢੀ ਪੰਚ, ਸੁਨੀਲ ਕੁਮਾਰ, ਬਿਸ਼ੰਭਰ ਕੁਮਾਰ, ਸਤਵੀਰ ਚੱਕ ਹਕੀਮ ਆਦਿ ਹਾਜਰ ਸਨ।