(ਅਸ਼ੋਕ ਲਾਲ)

ਅੱਜ ਪੰਜਾਬ ਸਰਕਾਰ ਅਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਅਧੀਨ ਸਾਬਕਾ ਮੰਤਰੀ ਪੰਜਾਬ ਸ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਜੀ ਨੇ ਪਿੰਡਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਰਾਵਲਪਿੰਡੀ, ਮਸਤ ਨਗਰ, ਹਰਬੰਸਪੁਰ, ਪੰਡਵਾ, ਗੁਰੂ ਨਾਨਕ ਨਗਰ, ਸੁਖਚੈਆਣਾ ਸਾਹਿਬ ਅਤੇ ਨਵੀਂ ਆਬਾਦੀ ਵਿਖੇ ਲੋਕਾਂ ਨੂੰ covid 19 ਕਾਰਨ ਆਉਣ ਵਾਲੀਆਂ ਮੁਸਕਿਲਾ ਸੁਣਿਆ ਅਤੇ ਪ੍ਰਸ਼ਾਸਨਿਕ ਅਤੇ ਜਾਤੀ ਤੌਰ ਤੇ ਜਿੰਨੀ ਵੀ ਸਹਾਇਤਾ ਹੋ ਸਕਦੀ ਦਿਵਾਉਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਉਨ੍ਹਾਂ ਨੇ ਗੁਰੂ ਦੁਆਰਾ ਡੇਰਾ ਸੱਚਖੰਡ ਬੱਲਾਂ ਮਸਤ ਨਗਰ ਵਿਖੇ ਲੰਗਰਾਂ ਤਿਆਰ ਕਰਨ ਦੀ ਸੇਵਾ ਕੀਤੀ। ਇਸ ਮੌਕੇ ਉਹਨਾਂ ਨਾਲ ਸੰਤ ਗੁਰਚਰਨ ਸਿੰਘ ਪੰਡਵਾ, ਹਰਨੇਕ ਸਿੰਘ ਪ੍ਰੇਮਪੁਰ, ਅੰਮ੍ਰਿਤਪਾਲ ਸਿੰਘ ਰਵੀ ਸਰਪੰਚ, ਬਿੱਟੂ ਜਮਾਲਪੁਰ, ਕੁਲਦੀਪ ਹਰਬੰਸਪੁਰ, ਸੰਦੀਪ ਕੁਮਾਰ ਪੰਚ ਰਾਵਲਪਿੰਡੀ ਅਤੇ ਹੋਰ ਸੰਗਤ।