ਫਗਵਾੜਾ (ਡਾ ਰਮਨ )

ਪਿੱਛਲੇ ਕਈ ਦਿਨਾਂ ਤੋਂ ਪ੍ਰਾਈਵੇਟ ਸਕੂਲਾਂ ਦੀ ਲੁੱਟ ਵਿਰੁੱਧ ਲੜਾਈ ਲੜ ਰਹੇ ਲੋਕ ਇੰਨਸਾਫ ਪਾਰਟੀ ਦੇ SC ਵਿੰਗ ਦੇ ਪੰਜਾਬ ਪ੍ਰਧਾਨ ਅਤੇ ਦੋਆਬਾ ਜ਼ੋਨ ਦੇ ਇੰਚਾਰਜ ਜਰਨੈਲ ਨੰਗਲ ਵਲੋਂ ਅੱਜ ਬੱਚਿਆਂ ਦੇ ਮਾਪਿਆਂ ਨੂੰ ਨਾਲ ਲੈ ਕੇ ADC ਫਗਵਾੜਾ ਨਾਲ ਮੁਲਾਕਾਤ ਕੀਤੀ ਗਈ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਜਰਨੈਲ ਨੰਗਲ ਨੇ ਦੱਸਿਆ ਕੇ ਅਸੀਂ ਪਿੱਛਲੀ 22 ਮਈ ਨੂੰ ADC ਫਗਵਾੜਾ ਨੂੰ ਆਪਣੀਆਂ ਮੁਸ਼ਕਿਲਾਂ ਸਬੰਧੀ ਇੱਕ ਮੰਗਪੱਤਰ ਦਿੱਤਾ ਸੀ ਅਤੇ ਇਹ ਕਿਹਾ ਗਿਆ ਸੀ ਕਿ ਪ੍ਰਸ਼ਾਸ਼ਨ ਸਾਰੇ ਹੀ ਸਕੂਲਾਂ ਦੇ ਪ੍ਰਿੰਸੀਪਲਜ ਦੀ ਇੱਕ ਮੀਟਿੰਗ ਬੁਲਾਈ ਜਾਵੇ ਜਿਸ ਵਿੱਚ ਮਾਪਿਆਂ ਨੂੰ ਬੁਲਾਇਆ ਜਾਵੇ ਜਿਸ ਤੇ 23 ਮਈ ਨੂੰ SDM ਫਗਵਾੜਾ ਜੀ ਦੇ ਦਫਤਰ ਵਿਖੇ ਸਕੂਲਾਂ ਦੇ ਪ੍ਰਿੰਸੀਪਲਜ ਦੀ ਇਕ ਮੀਟਿੰਗ ਤਾਂ ਬੁਲਾਈ ਗਈ ਅਤੇ ਉਸ ਮੀਟਿੰਗ ਵਿੱਚ ਹਲਕਾ ਵਿਧਾਇਕ ਧਾਲੀਵਾਲ ਜੀ ਨੂੰ ਬੁਲਾਇਆ ਗਿਆ ਜੋ ਪਹਿਲਾ ਹੀ ਸਰਕਾਰ ਵਲੋਂ ਸਕੂਲਾਂ ਦੇ ਪੱਖ ਪੁਰਦੇ ਹਨ ਪਰ ਪੀੜਤ ਮਾਪਿਆਂ ਨੂੰ ਉਸ ਮੀਟਿੰਗ ਵਿੱਚ ਨਹੀਂ ਬੁਲਾਇਆ ਗਿਆ ਅਤੇ ਉਸ ਮੀਟਿੰਗ ਵਿੱਚ ਸਕੂਲਾਂ ਨੂੰ ਕੀ ਹਿਦਾਇਤਾਂ ਕੀਤੀਆਂ ਗਈਆਂ ਇਸਦੀ ਕੋਈ ਜਾਣਕਾਰੀ ਸਾਨੂੰ ਦਿੱਤੀ ਗਈ ਜਿਸ ਕਰਕੇ ਅੱਜ ਅਸੀਂ ADC ਸਾਹਿਬ ਨੂੰ ਮਿਲੇ ਹਾਂ ਪਰ ਅੱਜ ਵੀ ADC ਸਾਹਿਬ ਨੇ ਸਾਨੂੰ ਟਰਕਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਅੱਜ ਉਹਨਾਂ ਨੂੰ ਕਿਹਾ ਕਿ ਅਗਰ 1 ਜੂਨ ਤੱਕ ਇਸ ਲੁੱਟ ਨੂੰ ਰੋਕਣ ਲਈ ਪ੍ਰਸ਼ਾਸ਼ਨ ਨੇ ਕੋਈ ਸਖਤ ਕਦਮ ਨਾ ਚੁੱਕਿਆ ਤਾਂ ਅਸੀਂ ਤਿੱਖਾ ਅੰਦੋਲਨ ਕਰਨ ਲਈ ਮਜ਼ਬੂਰ ਹੋਵਾਂਗੇ ਪਰ ਪ੍ਰਾਈਵੇਟ ਸਕੂਲਾਂ ਦੀ ਲੁੱਟ ਨੂੰ ਬੰਦ ਕਰਵਾ ਕੇ ਰਹਾਂਗੇ ਇਸ ਤੋਂ ਬਾਅਦ ADC ਫਗਵਾੜਾ ਨੇ ਜ਼ਿਲੇ ਦੇ ਸਿਖਿਆ ਅਫਸਰ ਨਾਲ ਗੱਲ ਕੀਤੀ ਅਤੇ ਸਾਨੂੰ ਜਾਣਕਾਰੀ ਦਿੱਤੀ ਕੇ ਸਿਖਿਆ ਅਫਸਰ ਅੱਜ ਇੱਕ ਕਮੇਟੀ ਬਣਾਉਣਗੇ ਅਤੇ ਜੋ ਸਕੂਲਾਂ ਨੂੰ ਦੇਖੇਗੀ ਅਤੇ ਮਾਪਿਆਂ ਵਲੋਂ ਸਕੂਲਾਂ ਉੱਪਰ ਲਗਾਏ ਇਲਜ਼ਾਮਾਂ ਦੀ ਜਾਂਚ ਕਰਕੇ ਆਪਣੀ ਰਿਪੋਰਟ ਦੇਵੇਗੀ ।ਇਸ ਤੋਂ ਬਾਅਦ ਜਰਨੈਲ ਨੰਗਲ ਨੇ ਸਾਰੇ ਮਾਪਿਆਂ ਨੂੰ ਕਿਹਾ ਕੇ ਜਿੰਨੀ ਦੇਰ ਤੱਕ ਕੋਈ ਫੈਸਲਾ ਨਹੀਂ ਹੁੰਦਾ ਓਨੀ ਦੇਰ ਤੱਕ ਕੋਈ ਮਾਪਾ ਕਿਸੇ ਵੀ ਤਰਾਂ ਦੀ ਕੋਈ ਵੀ ਫੀਸ ਨਹੀਂ ਦੇਵੇਗਾ ।
ਇਸ ਮੌਕੇ ਕੇਮਬਰਿਜ਼ ਸਕੂਲ , ਲਾਰਡ ਮਹਾਵੀਰ ਜੈਨ ਪਬਲਿਕ ਸਕੂਲ, ਸਵਾਮੀ ਸੰਤ ਦਾਸ ਸਕੂਲ , ਸੈਂਟ ਸੋਲਜ਼ਰ ਡਿਵਾਈਨ ਪਬਲਿਕ ਸਕੂਲ,ਸੈਫਰੋਨ ਸਕੂਲ ਅਤੇ ਕਈ ਹੋਰ ਸਕੂਲਾਂ ਮਾਪੇ ਅਤੇ ਲੋਕ ਇੰਨਸਾਫ ਪਾਰਟੀ ਦੇ ਬਲਰਾਜ ਬਾਊ , ਬਲਬੀਰ ਠਾਕੁਰ ,ਸੁਖਦੇਵ ਸਿੰਘ ,ਡਾ ਰਮੇਸ਼ , ਮੌਂਟੀ ਚੱਕ ਹਕੀਮ , ਸ਼ਸ਼ੀ ਬੰਗੜ ,ਕੁਲਵਿੰਦਰ ਭਗਤ ,ਰਜਿੰਦਰ ਕਲੇਰ ,ਬਲਜਿੰਦਰ ਝੱਲੀ ਆਦਿ ਆਗੂ ਵੀ ਹਾਜ਼ਰ ਸਨ।