ਫਗਵਾੜਾ (ਡਾ ਰਮਨ / ਅਜੇ ਕੋਛੜ ) ਪੀ ਅੈਸ ਪੀ ਸੀ ਅੈਲ ਫਗਵਾੜਾ ਦੇ ਐਕਸੀਐਨ ਇੰਜੀ ਰਜਿੰਦਰ ਸਿੰਘ ਨੇ ੲਿੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਫਗਵਾੜਾ ਮੰਡਲ ਅਧੀਨ ਵੱਖ-ਵੱਖ ਸਬ ਡਵੀਜ਼ਨਾ ਅਧੀਨ ਪੈਂਦੇ ਸ਼ਹਿਰੀ ਅਤੇ ਪੇਂਡੂ ਏਰੀਏ ਦੀਆ ਮੇਨ/ਲਿੰਕ ਰੋਡ ਤੇ ਪੲੇ ਬਿਜ਼ਲੀ ਟ੍ਰਾਂਸਫਾਰਮਾ ਦਾ ਤੇਲ ਅਣਪਛਾਤੇ ਗਿਰੋਹ ਵਲੋਂ ਪਿਛਲੇ ਕਾਫੀ ਦਿਨਾਂ ਤੋਂ ਰਾਤ ਦੇ ਸਮੇਂ ਚੋਰੀ ਕੀਤਾ ਜਾ ਰਿਹਾ ਹੈ ਹੁਣ ਤੱਕ ੲਿਸ ਮੰਡਲ ਅਧੀਨ 21ਨੰ ਟ੍ਰਾਂਸਫਾਰਮਾ ਦਾ ਤੇਲ ਅਣਪਛਾਤੇ ਗਿਰੋਹ ਵਲੋਂ ਚੋਰੀ ਕੀਤਾ ਜਾ ਚੁੱਕਾ ਹੈ ਜਿਸ ਕਾਰਨ ਖੱਪਤਕਾਰਾਂ ਦੀ ਬਿਜਲੀ ਕਾਫੀ ਸਮੇਂ ਬੰਦ ਰਹਿੰਦੀ ਹੈ ਅਤੇ ਪ੍ਰੇਸ਼ਾਨੀ ਹੁੰਦੀ ਹੈ ਉਨ੍ਹਾਂ ਕਿਹਾ ਕਿ ੲਿਸ ਤਰ੍ਹਾਂ ਪਾਵਰਕਾਮ ਦਾ ਕਾਫੀ ਮਾਲੀ ਨੁਕਸਾਨ ਹੁੰਦਾ ਹੈ ੲਿਸ ਸਬੰਧੀ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਸ਼ਿਕਾੲਿਤ ਦਰਜ ਕਰਵਾਈਆਂ ਜਾ ਚੁੱਕੀਆ ਹਨ ਅਤੇ ੲਿਸ ਸਬੰਧੀ ਪਾਵਰਕਾਮ ਦੇ ੳੁੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਦਾ ਜਾ ਚੁੱਕਾ ਹੈ ਬਿਜਲੀ ਕਰਮਚਾਰੀਆਂ ਨੂੰ ਰਾਤ ਸਮੇ ਗਸਤ /ਚੈਕਿੰਗ ਕਰਨ ਸਬੰਧੀ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ੲਿਸ ਸਬੰਧੀ ਆਮ ਲੋਕਾਂ ਨੂੰ ਅਪੀਲ ਕੀਤੀ ਜਾਦੀ ਹੈ ਕਿ ਜੇਕਰ ਰਾਤ ਦੇ ਸਮੇਂ ਕਿਸੇ ਵੀ ਅਣਪਛਾਤੇ/ਸ਼ੱਕੀ ਵਿਅਕਤੀ ਦੁਆਰਾ ਟ੍ਰਾਂਸਫਾਰਮਾ ਤੋਂ ਬਿਜਲੀ ਸਪਲਾਈ ਬੰਦ ਕੀਤੀ ਜਾਦੀ ਹੈ ਤਾ ਤੁੰਰਤ ਹੀ ਨੋਡਲ ਕੰਪਲੈਟ ਸੈਂਟਰ ਦੇ ਨੰਬਰ 96461-14410 ਅਤੇ ਨੰਬਰ 1912 ਤੇ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਜੋ ਲੋਕਾ ਨੂੰ ਬਿਜਲੀ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਪਾਵਰਕਾਮ ਦੇ ਹੋਣ ਵਾਲੇ ਮਾਲੀ ਨੁਕਸਾਨ ਨੂੰ ਬਚਾਇਆ ਜਾ ਸਕੇ