ਫਗਵਾੜਾ (ਡਾ ਰਮਨ)

ਅੱਜ ਲੋਕ ਇਨਸਾਫ ਪਾਰਟੀ ਦੇ SC ਵਿੰਗ ਦੇ ਸੂਬਾ ਪ੍ਰਧਾਨ ਅਤੇ ਦੁਆਬਾ ਜ਼ੋਨ ਦੇ ਇੰਚਾਰਜ ਜਰਨੈਲ ਨੰਗਲ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਵਲੋਂ ਸ਼ਹਿਰ ਅੰਦਰ ਘੁੰਮ ਰਹੇ ਅਵਾਰਾ ਗਊਆਂ ਅਤੇ ਅਵਾਰਾ ਪਸ਼ੂਆਂ ਨੂੰ ਟਰੈਕਟਰਾਂ ਪਿੱਛੇ ਬੰਨ ਕੇ ADC ਦਫਤਰ ਦੇ ਬਾਹਰ ਬੰਨ ਦਿੱਤਾ ਗਿਆ ਅਤੇ ਲੰਬਾ ਸਮਾਂ ਜਰਨੈਲ ਨੰਗਲ ਅਤੇ ਸਾਥੀਆਂ ਵਲੋਂ ਧਰਨਾ ਦਿੱਤਾ ਗਿਆ । ਪੱਤਰਕਾਰਾ ਨੂੰ ਸੰਬੋਧਨ ਕਰਦੇ ਹੋਏ ਨੰਗਲ ਨੇ ਕਿਹਾ ਇਹ ਅਵਾਰਾ ਘੁੰਮ ਰਹੇ ਪਸ਼ੂ ਲੋਕਾਂ ਨਾਲ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ ਅਤੇ ਇਸ ਕਾਰਨ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਹੈ ਅਤੇ ਸਰਕਾਰ ਗਊ ਸੈੱਸ ਦੇ ਨਾਮ ਤੇ ਲੋਕਾਂ ਕੋਲੋਂ ਟੈਕਸ ਇਕੱਠਾ ਕਰ ਰਹੀ ਹੈ ਪਰ ਪ੍ਰਸ਼ਾਸ਼ਨ ਲੋਕਾਂ ਹਿਫਾਜਤ ਕਰਨ ਵਿੱਚ ਅਸਫਲ ਰਿਹਾ ਹੈ ਅਸੀਂ ਇਸ ਸਬੰਧੀ ਇੱਕ ਮੰਗ ਪੱਤਰ ADC ਫਗਵਾੜਾ ਨੂੰ ਕਰੀਬ ਤਿੰਨ ਮਹੀਨੇ ਪਹਿਲਾਂ ਦਿੱਤਾ ਸੀ ਅਤੇ ਅਵਾਰਾ ਘੁੰਮ ਰਹੇ ਪਸ਼ੂਆਂ ਦਾ ਹੱਲ ਕਰਨ ਲਈ ਬੇਨਤੀ ਕੀਤੀ ਸੀ ਪਰ ਅੱਜ ਤੱਕ ਪ੍ਰਸ਼ਾਸਨ ਵਲੋਂ ਕੋਈ ਹੱਲ ਨਹੀਂ ਕੀਤਾ ਗਿਆ ਅਤੇ ਅੱਜ ਜਦੋਂ ਅਸੀਂ ਇਹ ਸਾਰੇ ਪਸ਼ੂ ਬੰਨ ਕੇ ਲੈ ਕੇ ਆਏ ਤਾਂ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ADC ਸਾਹਿਬ ਆਪਣਾ ਦਫਤਰ ਛੱਡ ਕੇ ਭੱਜ ਗਏ ਨੰਗਲ ਨੇ ਕਿਹਾ ਕੇ ਜੇਕਰ ਫਗਵਾੜਾ ਦੇ ਪ੍ਰਸ਼ਸ਼ਨਿਕ ਅਧਿਕਾਰੀਆਂ ਨੂੰ ਇਹ ਲਗਦਾ ਹੈ ਕੇ ਦਫਤਰ ਛੱਡ ਕੇ ਭੱਜਣ ਨਾਲ ਮਾਮਲਾ ਖਤਮ ਹੋ ਜਾਵੇਗਾ ਤਾਂ ਉਹ ਬਹੁਤ ਵੱਡੇ ਭੁਲੇਖੇ ਵਿੱਚ ਹਨ ਉਹਨਾਂ ਕਿਹਾ ਅੱਜ ਅਸੀਂ ਇਹ ਅਵਾਰਾ ਜਾਨਵਰਾ ਦੀ ADC ਨੂੰ ਇਹ ਪਹਿਲੀ ਕਿਸ਼ਤ ਹੈ ਅਗਰ ਪ੍ਰਸ਼ਾਸਨ ਨੇ ਇਸਦਾ ਕੋਈ ਹੱਲ ਨਾ ਕੀਤਾ ਤਾਂ ਹਰ ਹਫਤੇ ਅਸੀਂ ਇਹ ਅਵਾਰਾ ਜਾਨਵਰ ADC ਦਫਤਰ ਬੰਨਾਗੇ ।ਸਾਰਾ ਦਿਨ ਧਰਨੇ ਤੋਂ ਬਾਅਦ ਜਦੋਂ ਸ਼ਾਮ ਤਕਰੀਬਨ 4.30 ਦੇ ਕਰੀਬ ਜਰਨੈਲ ਨੰਗਲ ਅਤੇ ਸਾਥੀ ਅਗਲੇ ਹਫ਼ਤੇ ਫਿਰ ਅਵਾਰਾ ਪਸ਼ੂ ਲੈ ਕੇ ਆਉਣ ਦੀ ਚੇਤਾਵਨੀ ਦੇ ਕੇ ਜਾਣ ਲੱਗੇ ਤਾਂ ਏਡੀਸੀ ਦਫਤਰ ਦਾ ਸਟਾਫ ਹਰਕਤ ਵਿੱਚ ਆਇਆ ਅਤੇ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਲਿਜਾ ਕੇ ਬੰਨਣ ਦਾ ਭਰੋਸਾ ਦਿੱਤਾ।ਇਸ ਮੌਕੇ ਤੇ ਬਲਵੀਰ ਠਾਕੁਰ,ਬਲਰਾਜ ਬਾਊ,ਸੁਖਵਿੰਦਰ ਸ਼ੇਰਗਿੱਲ,ਵਿਜੇ ਪੰਡੋਰੀ,ਸ਼ਸ਼ੀ ਬੰਗੜ,ਇੰਦਰਜੀਤ ਸਿੰਘ,ਡਾ ਰਮੇਸ਼,ਅਵਤਾਰ ਗੰਢਵਾ,ਕੁਲਵਿੰਦਰ ਚੱਕ ਹਕੀਮ,ਬਲਜਿੰਦਰ ਝੱਲੀ,ਗਗਨ ਅਣਵਿਧ,ਜੋਗਾ ਖਾਟੀ,ਮੌਂਟੀ,ਸਮਰ ਗੁਪਤਾ,ਸ਼ਮੀ ਬੰਗੜ,ਜੱਸੀ ਗੰਢਵਾ ਆਦਿ ਹਾਜਰ ਸਨ।