ਜਥੇਬੰਦੀ ਦੀਆਂ ਵਧੀਆ ਕਾਰਗੁਜ਼ਾਰੀ ਤੇ ਕੀਤੇ ਜਾ ਰਹੇ ਕੰਮ ਤੋਂ ਸਤੁੰਸ਼ਟ ਹੋਕੇ ਵਰਕਰ ਹੋ ਰਹੇ ਨੇ ਜਾਗਰੂਕ:ਸੁਖਵਿੰਦਰ ਸਿੰਘ ਖਰਲ

ਹੁਸਿਆਰਪੁਰ,25 ਮਈ(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ, ਅਮਨਪ੍ਰੀਤ ਸੋਨੂੰ)

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:ਨੰ.26) ਜਿਲ੍ਹਾ ਹੁਸਿਆਰਪੁਰ ਦੇ ਵਰਕਰ ਸਾਥੀਆਂ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਖਰਲ ਦੀ ਅਗਵਾਈ ਹੇਠ ਹੋਈ,ਇਸ ਮੋਕੇ ਉਪ ਮੰਡਲ ਗੜਦੀਵਾਲਾ ਸਬ ਡਵੀਜ਼ਨ ਦੇ 9 ਠੇਕਾ ਮੁਲਾਜਮ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:ਨੰ 26) ਵਿੱਚ ਸਾਮਿਲ ਹੋਏ।ਇਨ੍ਹਾਂ ਵਰਕਰਾਂ ਦਾ ਜਥੇਬੰਦੀ ਵਿੱਚ ਸਾਮਿਲ ਹੋਣ ਤੇ ਜਿਲ੍ਹਾ ਜੁਆਇੰਟ ਜਨਰਲ ਸਕੱਤਰ ਦਰਸ਼ਵੀਰ ਸਿੰਘ ਨੇ ਸੁਆਗਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਜਥੇਬੰਦੀ ਵਿੱਚ ਸਮੂਹ ਵਰਕਰਾਂ ਦਾ ਮਾਣ ਸਨਮਾਨ ਕੀਤਾ ਜਾਵੇਗਾ ਅਤੇ ਬਣਦਾ ਜਥੇਬੰਦੀ ਹੱਕ ਦਿੱਤਾ ਜਾਵੇਗਾ, ਇਸ ਸਮੇਂ ਸਾਮਿਲ ਹੋਏ ਵਰਕਰਾਂ ਨੇ ਵੀ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਨਾਲ ਮੋਢੇ ਨਾਲ ਮੋਢਾ ਲਾਕੇ ਸਾਥ ਦੇਵਾਂਗੇ ਅਤੇ ਜਥੇਬੰਦੀ ਦੇ ਆਉਣ ਵਾਲੇ ਸੰਘਰਸ਼ਾਂ ਦੇ ਵਿੱਚ ਸਮੂਲੀਅਤ ਕਰਾਗੇ ਇਸ ਮੌਕੇ ਕੁਲਵਿੰਦਰ ਸਿੰਘ ਅਟਵਾਲ,ਰਣਦੀਪ ਸਿੰਘ ਧਨੋਆ,ਜਗਦੀਸ਼ ਸਿੰਘ ਧੁੱਗਾ,ਜਗੀਰ ਸਿੰਘ,ਰਵਿੰਦਰ ਕੁਮਾਰ,ਸਤੀਸ਼ ਕੁਮਾਰ,ਸੰਦੀਪ ਸਿੰਘ,ਜੋਗਿੰਦਰ ਸਿੰਘਗੁਰਵਿੰਦਰ ਸਿੰਘ,ਅਜੇ ਕੁਮਾਰ ਆਦਿ ਸਾਥੀ ਸਾਮਿਲ ਹੋਏ।