ਫਗਵਾੜਾ (ਡਾ ਰਮਨ )
ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਫਗਵਾੜਾ ਇਕਾਈ ਵੱਲੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਗੁਲਬਰਗ ਲਾਲ ਨਾਲ ਅੰਗਹੀਣ ਵਿਅਕਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ । ਉਪਰੋਕਤ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਦੱਸਿਆ ਕਿ ਯੂ. ਡੀ. ਆਈ. ਡੀ. ਕਾਰਡ ਅਤੇ ਮੈਡੀਕਲ ਸਰਟੀਫਿਕੇਟ ਬਣਾਉਣ ਸਮੇਂ ਅੰਗਹੀਣ ਵਿਅਕਤੀਆਂ ਨਾਲ ਸਟਾਫ ਵੱਲੋਂ ਗ਼ਲਤ ਤਰੀਕੇ ਨਾਲ ਵਿਵਹਾਰ ਕੀਤਾ ਜਾ ਰਿਹਾ ਹੈ, ਇਸ ਸਬੰਧੀ ਹਲਕਾ ਵਿਧਾਇਕ ਫਗਵਾੜਾ ਸ੍ਰ ਬਲਵਿੰਦਰ ਸਿੰਘ ਧਾਰੀਵਾਲ ਜੀ ਨੂੰ ਵੀ ਮਿਲ ਕੇ ਦੱਸ ਚੁੱਕੇ ਹਾਂ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਵੀ ਮੀਟਿੰਗ ਕਰ ਚੁੱਕੇ ਹਾਂ ਪ੍ਰੰਤੂ ਅਜੇ ਤੱਕ ਸਾਰਥਕ ਹੱਲ ਨਹੀਂ ਕੱਢਿਆ ਗਿਆ । ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਗੁਲਬਰਗ ਲਾਲ ਨੇ ਜਿਥੇ ਮਹਿਕਮੇ ਵੱਲੋਂ ਸਾਡੀਆਂ ਮੁਸ਼ਕਿਲਾਂ ਬਾਰੇ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਉੱਥੇ ਹੀ ਅੰਗਹੀਣ ਭਲਾਈ ਐਕਟ 2016 ਦੀ, ਪੰਜਾਬੀ ਭਾਸ਼ਾ ਵਿੱਚ ਅਨੁਵਾਦਿਤ ਕਾਪੀ ਵੀ ਦਿੱਤੀ ਗਈ ਤਾਂ ਜੋ ਕਿ ਸਮੂਹ ਅੰਗਹੀਣ ਵਿਅਕਤੀ ਆਪਣੇ ਹੱਕਾਂ ਸਬੰਧੀ ਜਾਗਰੂਕ ਹੋ ਸਕੇ । ਇਸ ਮੌਕੇ ਇਸਤਰੀ ਵਿੰਗ ਕਪੂਰਥਲਾ ਪ੍ਰਧਾਨ ਸ੍ਰੀਮਤੀ ਦਵਿੰਦਰ ਕੌਰ,

ਸ਼ਹਿਰ ਫਗਵਾੜਾ ਪ੍ਰਧਾਨ ਸ਼੍ਰੀ ਰਾਜਨ ਸੂਦ, ਪਲਵਿੰਦਰ ਪਿੰਦਾ ਪੰਚ ਪ੍ਰਧਾਨ ਜਲੰਧਰ, ਰੇਨੂੰ ਬਾਲਾ,ਕਲਰਕ ਰੋਹਿਤ ਅਤੇ ਲਖਵੀਰ ਸਿੰਘ ਸੈਣੀ ਆਦਿ ਹਾਜ਼ਰ ਸਨ ।